JALANDHAR WEATHER

4 ਭਾਰਤੀ ਵਿਸ਼ਵ ਮੁੱਕੇਬਾਜ਼ੀ ਫਿਊਚਰਜ਼ ਕੱਪ ਦੇ ਫਾਈਨਲ ’ਚ ਪਹੁੰਚੇ

ਬੈਂਕਾਕ, 14 ਮਾਰਚ (ਪੀ.ਟੀ.ਆਈ.)-ਭਾਰਤ ਦੀਆਂ ਨੌਜਵਾਨ ਮੁੱਕੇਬਾਜ਼ਾਂ ਨੇ ਵਿਸ਼ਵ ਮੁੱਕੇਬਾਜ਼ੀ ਫਿਊਚਰਜ਼ ਕੱਪ 2026 ’ਚ ਆਪਣੀ ਪ੍ਰਭਾਵਸ਼ਾਲੀ ਦੌੜ ਜਾਰੀ ਰੱਖੀ, ਚੰਦਰਿਕਾ, ਗੁੰਜਨ, ਜੋਯਸ਼੍ਰੀ ਦੇਵੀ ਅਤੇ ਅੰਬੇਕਰ ਮੀਤੇਈ ਨੇ ਸ਼ਨੀਵਾਰ ਨੂੰ ਇੱਥੇ ਆਪਣੇ ਸੈਮੀਫਾਈਨਲ ਮੁਕਾਬਲਿਆਂ ’ਚ ਸ਼ਾਨਦਾਰ ਜਿੱਤਾਂ ਦਰਜ ਕਰਨ ਤੋਂ ਬਾਅਦ ਫਾਈਨਲ ’ਚ ਪ੍ਰਵੇਸ਼ ਕੀਤਾ।

ਔਰਤਾਂ ਦੇ 51 ਕਿਲੋਗ੍ਰਾਮ ਵਰਗ ’ਚ ਚੰਦਰਿਕਾ ਨੇ ਦੂਜੇ ਦੌਰ ’ਚ ਰੈਫਰੀ ਸਟਾਪਡ ਕਾਂਟੇਸਟ (ਆਰ.ਐਸ.ਸੀ.) ਦੁਆਰਾ ਮੋਰੋਕੋ ਦੀ ਰਿਹਾਬ ਹਮਦੌਨ ਨੂੰ ਹਰਾ ਕੇ ਸੋਨ ਤਗਮੇ ਦੇ ਮੁਕਾਬਲੇ ’ਚ ਆਪਣੀ ਜਗ੍ਹਾ ਪੱਕੀ ਕਰ ਲਈ।  ਔਰਤਾਂ ਦੇ 48 ਕਿਲੋਗ੍ਰਾਮ ਵਰਗ ’ਚ ਗੁੰਜਨ ਨੇ ਉੱਤਰੀ ਕੋਰੀਆ ਦੀ ਯੂ ਗਯੋਂਗ ਕਿਮ ਨੂੰ 5-0 ਨਾਲ ਹਰਾ ਕੇ ਇਕ ਹੋਰ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਜੋਯਸ਼੍ਰੀ ਦੇਵੀ (54 ਕਿਲੋਗ੍ਰਾਮ) ਨੇ ਮੈਕਸੀਕੋ ਦੀ ਸੋਫੀਆ ਰਾਮੀਰੇਜ਼ ਨੂੰ ਹਰਾ ਕੇ ਫਾਈਨਲ ’ਚ ਆਪਣੀ ਜਗ੍ਹਾ ਪੱਕੀ ਕੀਤੀ।

ਪੁਰਸ਼ਾਂ ਦੇ 50 ਕਿਲੋਗ੍ਰਾਮ ਵਰਗ ’ਚ ਅੰਬੇਕਰ ਮੀਤੇਈ ਵੀ ਉਜ਼ਬੇਕਿਸਤਾਨ ਦੇ ਅਬਦੁਗਾਨੀ ਯੌਰਕਿਨਜੋਨੋਵ 'ਤੇ 5-0 ਨਾਲ ਜਿੱਤ ਦਰਜ ਕਰਨ ਤੋਂ ਬਾਅਦ ਫਾਈਨਲ ’ਚ ਪਹੁੰਚ ਗਏ। ਇਸ ਦੌਰਾਨ, ਰਾਧਾਮਣੀ ਲੋਂਗਜਾਮ (57 ਕਿਲੋਗ੍ਰਾਮ) ਨੇ ਇਕ ਕਰੀਬੀ ਮੁਕਾਬਲਾ ਕੀਤਾ ਪਰ ਸੈਮੀਫਾਈਨਲ ’ਚ ਯੂਕਰੇਨ ਦੀ ਯੇਵਾਨਹੇਲੀਨਾ ਪੇਟਰੂਕ ਤੋਂ 2-3 ਨਾਲ ਹਾਰ ਗਈ, ਜਿਸ ਨਾਲ ਉਸਨੂੰ ਕਾਂਸੀ ਦੇ ਤਗਮੇ ਨਾਲ ਸਬਰ ਕਰਨਾ ਪਿਆ। 8 ਤੋਂ 15 ਮਾਰਚ ਤੱਕ ਬੈਂਕਾਕ ’ਚ ਚੱਲ ਰਹੇ ਵਿਸ਼ਵ ਮੁੱਕੇਬਾਜ਼ੀ ਫਿਊਚਰਜ਼ ਕੱਪ ’ਚ ਦੁਨੀਆ ਭਰ ਦੇ ਹੋਣਹਾਰ ਨੌਜਵਾਨ ਮੁੱਕੇਬਾਜ਼ ਯੂਥ ਓਲੰਪਿਕ ਭਾਰ ਵਰਗਾਂ ’ਚ ਹਿੱਸਾ ਲੈ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ