JALANDHAR WEATHER

ਹੈਪੀ ਸਰਪੰਚ ਕਤਲ ਮਾਮਲੇ ‘ਚ ਵੱਡੀ ਕਾਰਵਾਈ, ਮੁੱਖ ਦੋਸ਼ੀ ਮਨਪ੍ਰੀਤ ਸਿੰਘ ਬੱਬਲੂ ਲਦਾਖ ਤੋਂ ਕਾਬੂ

ਮੋਗਾ, 14 ਮਾਰਚ- ਮੋਗਾ ਦੇ ਬਾਘਾਪੁਰਾਣਾ ਇਲਾਕੇ ’ਚ ਦਿਨ-ਦਿਹਾੜੇ ਹੋਏ ਹੈਪੀ ਸਰਪੰਚ ਪੱਤੋਂ ਹੀਰਾ ਸਿੰਘ ਦੇ ਕਤਲ ਮਾਮਲੇ ’ਚ ਮੋਗਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇਸ ਮਾਮਲੇ ਦੇ ਮੁੱਖ ਦੋਸ਼ੀ ਮਨਪ੍ਰੀਤ ਸਿੰਘ ਉਰਫ਼ ਬੱਬਲੂ ਨੂੰ ਲਦਾਖ ਤੋਂ ਕਾਬੂ ਕੀਤਾ ਗਿਆ ਹੈ। ਮੋਗਾ ਪੁਲਿਸ ਦਾ ਸੀ.ਆਈ.ਏ. ਸਟਾਫ ਉਸਨੂੰ ਚੰਡੀਗੜ੍ਹ ਏਅਰਪੋਰਟ ਤੋਂ ਲੈ ਕੇ ਮੋਗਾ ਪਹੁੰਚ ਚੁੱਕਾ ਹੈ।

ਜਾਣਕਾਰੀ ਅਨੁਸਾਰ ਹੈਪੀ ਸਰਪੰਚ ਜਦੋਂ ਆਪਣੀ ਥਾਰ ਤੋਂ ਨਿਕਲ ਕੇ ਆਪਣੀ ਜਿਮ ਵੱਲ ਜਾ ਰਿਹਾ ਸੀ ਤਾਂ ਮਗਰੋਂ ਇਕ ਫੋਰਚੂਨਰ ਗੱਡੀ ਆਉਂਦੀ ਹੈ, ਜਿਸ ’ਚ ਮਨਪ੍ਰੀਤ ਸਿੰਘ ਉਰਫ਼ ਬੱਬਲੂ ਤੇ ਉਸਦੇ ਸਾਥੀ ਮੌਜੂਦ ਸਨ। ਡੀਐਸਪੀ ਦਲਵੀਰ ਸਿੰਘ ਮੁਤਾਬਕ ਸੀਸੀਟੀਵੀ ਫੁਟੇਜ ’ਚ ਮਨਪ੍ਰੀਤ ਸਿੰਘ ਉਰਫ਼ ਬੱਬਲੂ ਗੋਲੀਆਂ ਚਲਾਉਂਦਾ ਹੋਇਆ ਵੀ ਨਜ਼ਰ ਆ ਰਿਹਾ ਹੈ। ਇਸ ਮਾਮਲੇ ’ਚ ਪਹਿਲਾਂ ਹੀ 5 ਤੋਂ 7 ਵਿਅਕਤੀਆਂ ਦੇ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਫਿਲਹਾਲ ਪੁਲਿਸ ਵਲੋਂ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ