ਮੋਗਾ ’ਚ ਸ਼ਾਹ ਦੀ ਰੈਲੀ ਪੰਜਾਬ ’ਚ ਤਬਦੀਲੀ ਦੀ ਲਹਿਰ ਲਿਆਉਣ ਲਈ ਤਿਆਰ : ਭਾਜਪਾ ਨੇਤਾ
ਮੋਗਾ, 13 ਮਾਰਚ (ਪੀ.ਟੀ.ਆਈ.) -ਭਾਜਪਾ ਨੇਤਾ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸ਼ਨੀਵਾਰ ਨੂੰ ਇੱਥੇ 'ਬਦਲਾਅ ਰੈਲੀ ਪੰਜਾਬ ’ਚ "ਬਦਲਾਅ ਦੀ ਸਭ ਤੋਂ ਵੱਡੀ ਲਹਿਰ" ਨੂੰ ਲਿਆਉਣ ਲਈ ਤਿਆਰ ਹੈ।
ਰਾਜ ਭਾਜਪਾ ਕਿਸਾਨ ਮੋਰਚਾ ਦੇ ਨੇਤਾ ਗਰੇਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੋਗਾ ਵਿਖੇ 'ਬਦਲਾਅ ਰੈਲੀ' ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਉਨ੍ਹਾਂ ਇਕ ਬਿਆਨ ’ਚ ਕਿਹਾ, "ਇਹ ਰੈਲੀ ਪੰਜਾਬ ਲਈ ਇਕ ਇਤਿਹਾਸਕ ਪਲ ਬਣਨ ਲਈ ਤਿਆਰ ਹੈ, ਕਿਉਂਕਿ ਇਹ ਉਨ੍ਹਾਂ ਲੋਕਾਂ ਦੀਆਂ ਸਮੂਹਿਕ ਇੱਛਾਵਾਂ ਨੂੰ ਦਰਸਾਉਂਦੀ ਹੈ ਜੋ ਤਰੱਕੀ ਦੇ ਨਵੇਂ ਯੁੱਗ, ਸ਼ਾਸਨ ’ਚ ਇਮਾਨਦਾਰੀ ਅਤੇ ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ਤੋਂ ਆਜ਼ਾਦੀ ਚਾਹੁੰਦੇ ਹਨ।" ਉਨ੍ਹਾਂ ਕਿਹਾ ਕਿ ਲਗਭਗ 110 ਏਕੜ ਰਕਬੇ ’ਚ ਫੈਲੇ ਰੈਲੀ ਸਥਾਨ 'ਤੇ ਵਿਸਤ੍ਰਿਤ ਪ੍ਰਬੰਧ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।
;
;
;
;
;
;
;
;