ਸੜਕ ਵਿਚਾਲੇ ਪਈ ਬੱਜਰੀ ਕਾਰਨ ਭਿਆਨਕ ਹਾਦਸਾ, ਬਾਈਕ ਸਵਾਰ ਗੰਭੀਰ ਜ਼ਖਮੀ
ਵਡਾਲਾ ਗ੍ਰੰਥੀਆਂ, 13 ਮਾਰਚ (ਗੁਰਪ੍ਰਤਾਪ ਸਿੰਘ ਕਾਹਲੋਂ)- ਬਟਾਲਾ–ਕਾਦੀਆਂ ਰੋਡ ’ਤੇ ਅੱਜ ਰਾਤ ਕਰੀਬ 8:30 ਵਜੇ ਵਾਪਰੇ ਇਕ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਅੱਡਾ ਵਡਾਲਾ ਗ੍ਰੰਥੀਆਂ ਤੋਂ ਬਟਾਲਾ ਵਾਲੇ ਪਾਸੇ ਸੜਕ ਉੱਪਰ ਇਕ ਵਿਅਕਤੀ ਵਲੋਂ ਦੁਕਾਨਾਂ ਦੀ ਉਸਾਰੀ ਲਈ ਲਿਆਂਦੀਆਂ ਹੋਈਆਂ ਇੱਟਾਂ, ਰੇਤ ਅਤੇ ਬੱਜਰੀ ਸੜਕ ਦੇ ਕਿਨਾਰੇ ਅਤੇ ਸੜਕ ਦੇ ਵਿਚਕਾਰ ਹੀ ਢੇਰ ਕਰਕੇ ਰੱਖ ਦਿੱਤੀ ਗਈ ਸੀ।
ਪੁਲਿਸ ਚੌਕੀ ਵਡਾਲਾ ਗ੍ਰੰਥੀਆਂ ਤੋਂ ਮੌਕੇ ’ਤੇ ਪਹੁੰਚੇ ਪੁਲਿਸ ਕਰਮਚਾਰੀਆਂ ਨੇ ਦੱਸਿਆ ਕਿ ਰਾਤ ਦੇ ਹਨੇਰੇ ’ਚ ਇਕ ਮਜ਼ਦੂਰ, ਜੋ ਆਪਣੇ ਕੰਮ ਤੋਂ ਵਾਪਸ ਘਰ ਵੱਲ ਜਾ ਰਿਹਾ ਸੀ ਕਿ ਅਚਾਨਕ ਸੜਕ ਦੇ ਵਿਚਕਾਰ ਪਈ ਬੱਜਰੀ ਕਾਰਨ ੁਡਿਗ ਕੇ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਮੌਕੇ ’ਤੇ ਮੌਜੂਦ ਰਾਹਗੀਰਾਂ ਨੇ 108 ਨੰਬਰ ’ਤੇ ਫੋਨ ਕਰਕੇ ਐਂਬੂਲੈਂਸ ਨੂੰ ਸੂਚਿਤ ਕੀਤਾ ਤੇ ਜ਼ਖਮੀ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਹਸਪਤਾਲ ਭੇਜ ਦਿੱਤਾ ਗਿਆ।
;
;
;
;
;
;
;
;