ਖਾੜੀ ਦੇਸ਼ਾਂ 'ਚ ਕੰਮ ਕਰਦੇ ਨੇ ਲੱਖਾਂ ਭਾਰਤੀ, ਜੰਗ ਨਾ ਰੁਕੀ ਤਾਂ ਹੋ ਸਕਦੈ ਭਾਰੀ ਜਾਨੀ ਨੁਕਸਾਨ
ਨਵੀਂ ਦਿੱਲੀ, 1 ਮਾਰਚ- ਇਜ਼ਰਾਇਲ-ਅਮਰੀਕਾ ਤੇ ਈਰਾਨ ਵਿਚਾਲੇ ਜੰਗ ਵਰਗੇ ਹਾਲਾਤ ਕਾਰਨ ਖਾੜੀ ਦੇਸ਼ਾਂ ਵਿਚ ਕੰਮ ਕਰਦੇ ਭਾਰਤੀਆਂ ਦੇ ਪਰਿਵਾਰਕ ਮੈਂਬਰਾਂ ਵਿਚ ਬੇਚੈਨੀ ਵਰਗੇ ਹਾਲਾਤ ਹਨ।
ਜਿਕਰਯੋਗ ਹੈ ਕਿ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਭਾਰਤੀਆਂ ਦੀ ਆਬਾਦੀ ਸਭ ਤੋਂ ਵੱਧ ਹੈ, ਇਥੇ ਲਗਭਗ 3.55 ਮਿਲੀਅਨ ਭਾਰਤੀ ਰਹਿੰਦੇ ਹਨ। ਦੁਬਈ, ਅਬੂ ਧਾਬੀ ਅਤੇ ਸ਼ਾਰਜਾਹ ਵਿਚ ਭਾਰਤੀ ਭਾਈਚਾਰਾ ਵਪਾਰ, ਨਿਰਮਾਣ, ਸਿਹਤ ਸੰਭਾਲ ਅਤੇ ਆਈਟੀ ਖੇਤਰਾਂ ਵਿਚ ਸਰਗਰਮ ਹੈ।
ਇਸੇ ਤਰ੍ਹਾਂ ਲਗਭਗ 2.46 ਮਿਲੀਅਨ ਭਾਰਤੀ ਸਾਊਦੀ ਅਰਬ ਵਿਚ ਰਹਿੰਦੇ ਹਨ। ਭਾਰਤੀ ਤੇਲ, ਨਿਰਮਾਣ, ਸੁਰੱਖਿਆ ਅਤੇ ਸੇਵਾ ਖੇਤਰਾਂ ਵਿਚ ਮਹੱਤਵਪੂਰਨ ਤੌਰ 'ਤੇ ਸ਼ਾਮਲ ਹਨ। ਭਾਰਤ ਸਰਕਾਰ ਜੰਗ ਵਰਗੀ ਸਥਿਤੀ ਬਣਨ ਉਤੇ ਭਾਰਤ ਸਰਕਾਰ ਸਭ ਤੋਂ ਪਹਿਲਾਂ ਇਥੇ ਹੀ ਚੇਤਾਵਨੀ ਜਾਰੀ ਕਰਦੀ ਹੈ। ਲਗਭਗ 990,000 ਭਾਰਤੀ ਕੁਵੈਤ ਵਿਚ ਰਹਿੰਦੇ ਹਨ, ਜਿਨ੍ਹਾਂ ਵਿਚੋਂ ਵੱਡੀ ਗਿਣਤੀ ਬਲੂ-ਕਾਲਰ ਵਰਕਰ ਹਨ। ਪ੍ਰਵਾਸੀ ਕਾਮੇ ਕਿਸੇ ਵੀ ਖੇਤਰੀ ਟਕਰਾਅ ਦਾ ਸਭ ਤੋਂ ਪਹਿਲਾ ਪ੍ਰਭਾਵ ਪ੍ਰਵਾਸੀ ਵਰਕਰਾਂ ਉਤੇ ਹੀ ਪੈਂਦਾ ਹੈ। ਇਸੇ ਤਰ੍ਹਾਂ ਲਗਭਗ 8,35,000 ਭਾਰਤੀ ਕਤਰ ਵਿਚ ਰਹਿੰਦੇ ਹਨ। ਫੀਫਾ ਵਿਸ਼ਵ ਕੱਪ ਤੋਂ ਬਾਅਦ ਵੀ, ਭਾਰਤੀ ਕਾਰਜਬਲ ਉੱਥੇ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
ਖਾੜੀ ਦੇਸ਼ ਬਹਿਰੀਨ ਵਿਚ ਵੀ ਲਗਭਗ 323,000 ਭਾਰਤੀ ਰਹਿੰਦੇ ਹਨ। ਇਹ ਦੇਸ਼ ਆਕਾਰ ਵਿਚ ਛੋਟਾ ਹੈ, ਪਰ ਭਾਰਤੀ ਭਾਈਚਾਰੇ ਦਾ ਉੱਥੇ ਇਕ ਮਜ਼ਬੂਤ ਸਮਾਜਿਕ ਅਤੇ ਆਰਥਿਕ ਪ੍ਰਭਾਵ ਹੈ। ਲਗਭਗ 20,000 ਭਾਰਤੀ ਨਾਗਰਿਕ ਇਜ਼ਰਾਈਲ ਵਿਚ ਰਹਿੰਦੇ ਹਨ। ਜੰਗ ਦੇ ਸਮੇਂ, ਸੁਰੱਖਿਆ ਇਕ ਵੱਡਾ ਮੁੱਦਾ ਬਣ ਜਾਂਦੀ ਹੈ, ਅਤੇ ਭਾਰਤ ਸਰਕਾਰ ਇਕ ਬਚਾਅ ਯੋਜਨਾ 'ਤੇ ਕੰਮ ਕਰਦੀ ਹੈ।
ਜੰਗ ਦੇ ਅੱਡਾ ਬਣੇ ਈਰਾਨ ਵਿਚ ਵੀ ਲਗਭਗ 10,320 ਭਾਰਤੀ ਰਹਿੰਦੇ ਹਨ। ਇਨ੍ਹਾਂ ਵਿਚ ਵਿਦਿਆਰਥੀ, ਕਾਰੋਬਾਰੀ ਅਤੇ ਧਾਰਮਿਕ ਯਾਤਰਾਵਾਂ ਵਿਚ ਸ਼ਾਮਲ ਲੋਕ ਹਨ। ਜਦੋਂ ਵੀ ਟਕਰਾਅ ਵੱਧਦਾ ਹੈ ਤਾਂ ਭਾਰਤ ਇਸ ਖੇਤਰ 'ਤੇ ਨਜ਼ਰ ਰੱਖਦਾ ਹੈ।
ਇਸੇ ਤਰ੍ਹਾਂ ਜਾਰਡਨ ਵਿਚ ਵੀ ਲਗਭਗ 16,897 ਭਾਰਤੀ ਨਾਗਰਿਕ ਰਹਿੰਦੇ ਹਨ। ਇੱਥੇ ਭਾਰਤੀ ਮੁੱਖ ਤੌਰ 'ਤੇ ਸਿੱਖਿਆ, ਸਿਹਤ ਅਤੇ ਉਸਾਰੀ ਖੇਤਰਾਂ ਵਿਚ ਕੰਮ ਕਰਦੇ ਹਨ। ਓਮਾਨ ਵਿਚ ਭਾਰਤੀ ਆਬਾਦੀ ਲਗਭਗ 680,000 ਹੈ। ਇਸ ਦੇਸ਼ ਨੂੰ ਭਾਰਤੀ ਪ੍ਰਵਾਸੀਆਂ ਲਈ ਸੁਰੱਖਿਅਤ ਮੰਨਿਆ ਜਾਂਦਾ ਹੈ, ਫਿਰ ਵੀ ਯੁੱਧ ਦਾ ਅਸਿੱਧਾ ਪ੍ਰਭਾਵ ਇੱਥੇ ਵੀ ਦਿਖਾਈ ਦੇ ਰਿਹਾ ਹੈ।
;
;
;
;
;
;
;