JALANDHAR WEATHER

ਵਿਆਹ ਸਮਾਗਮ ਦੌਰਾਨ ਚੱਲੀ ਗੋਲ਼ੀ, ਇਕ ਵਿਅਕਤੀ ਦੀ ਹੋਈ ਮੌਤ

ਨਵਾਂਸ਼ਹਿਰ/ ਬਲਾਚੌਰ, 1 ਮਾਰਚ ( ਜਸਬੀਰ ਸਿੰਘ ਨੂਰਪੁਰ,ਨਰੇਸ਼ ਧੌਲ) - ਬਲਾਚੌਰ ਤੋਂ ਭੱਦੀ ਰੋਡ ਉਤੇ ਸਥਿਤ ਇਕ ਮੈਰਿਜ ਪੈਲਸ ਵਿਖੇ ਇਕ ਵਿਆਹ ਸਮਾਗਮ ਮੌਕੇ ਉਸ ਸਮੇਂ ਵੱਡਾ ਸੰਨਾਟਾ ਛਾਅ ਗਿਆ ਜਦੋਂ ਕਿਸੇ ਰਿਸ਼ਤੇਦਾਰ ਦੇ ਲਾਇਸੈਂਸੀ ਰਿਵਾਲਵਰ ਵਿਚੋਂ ਗੋਲੀ ਚੱਲਣ ਨਾਲ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਵਿਆਹ ਸਮਾਗਮ ਮੌਕੇ ਸ਼ਾਮ ਵੇਲੇ ਰਿਵਾਲਵਰ ਵਿਚੋਂ ਚੱਲੀ ਗੋਲੀ ਨਾਲ ਸੜੋਆ ਨਿਵਾਸੀ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ, ਜਿਸ ਦੀ ਬਾਅਦ ਵਿਚ ਮੌਤ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਸੂਚਨਾ ਮਿਲਦਿਆਂ ਹੀ ਬਲਾਚੌਰ ਪੁਲਿਸ ਮੌਕੇ ਉਤੇ ਪਹੁੰਚ ਗਈ ਅਤੇ ਘਟਨਾ ਦੀ ਬਾਰੀਕੀ ਨਾਲ ਜਾਂਚ ਕਰਨ ਵਿਚ ਜੁਟ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਉਪਰੰਤ ਜੋ ਵੀ ਤੱਥ ਸਾਹਮਣੇ ਆਏ, ਉਨ੍ਹਾਂ ਅਨੁਸਾਰ ਬਣਦੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ। ਜ਼ਿਕਰਯੋਗ ਹੈ ਕਿ ਇਕ ਪਾਸੇ ਜਿੱਥੇ ਸਰਕਾਰ ਵਲੋਂ ਲਾਇਸੈਂਸੀ ਹਥਿਆਰ ਜਨਤਕ ਥਾਵਾਂ ਉਤੇ ਲਿਜਾਣ ਲਈ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ, ਉੱਥੇ ਕੁੱਝ ਲੋਕਾਂ ਵਲੋਂ ਹਾਲੇ ਵੀ ਹਥਿਆਰਾਂ ਸੰਬੰਧੀ ਵੱਡੀ ਅਣਗਹਿਲੀ ਵਰਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ