JALANDHAR WEATHER

ਖਤਮ ਨਹੀਂ ਹੋਇਆ ਗੁਰਦਾਸਪੁਰ 'ਚ ਦਿੱਤਾ ਜਾ ਰਿਹਾ ਧਰਨਾ, ਲੱਖਾ ਸਿਧਾਣਾ ਵੀ ਧਰਨੇ ‘ਚ ਮੌਜੂਦ

ਗੁਰਦਾਸਪੁਰ, 1 ਮਾਰਚ - ਬੱਬਰੀ ਬਾਈਪਾਸ ਚੌਕ ਉਤੇ ਪ੍ਰਦਰਸ਼ਨਕਾਰੀਆਂ ਵਲੋਂ ਦਿੱਤਾ ਧਰਨਾ ਦੇਰ ਸ਼ਾਮ ਤੱਕ ਜਾਰੀ ਸੀ। ਬਾਅਦ ਦੁਪਹਿਰ ਮ੍ਰਿਤਕ ਰਣਜੀਤ ਸਿੰਘ ਦੇ ਪਰਿਵਾਰ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਨਾਲ ਪੁਲਿਸ ਅਧਿਕਾਰੀਆਂ ਦੀ ਗੱਲਬਾਤ ਦੌਰਾਨ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਉਤੇ ਧਰਨਾ ਪ੍ਰਦਰਸ਼ਨ ਖਤਮ ਕਰਨ ਦੀ ਗੱਲ ਚੱਲੀ ਅਤੇ ਉਸ ਤੋਂ ਬਾਅਦ ਸੜਕੀ ਆਵਾਜਾਈ ਵੀ ਸ਼ੁਰੂ ਹੋ ਗਈ ਪਰ ਕੁਝ ਜਥੇਬੰਦੀਆਂ ਵਲੋਂ ਇਸ ਧਰਨੇ ਨੂੰ ਲਗਾਤਾਰ ਜਾਰੀ ਰੱਖਣ ਉਤੇ ਜੋਰ ਪਾਇਆ ਗਿਆ। ਜਥੇਬੰਦੀਆਂ ਦੇ ਆਗੂਆਂ ਦੀ ਮੰਗ ਸੀ ਕਿ ਇਸੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਇਕ ਹੋਰ ਦੋਸ਼ੀ ਇੰਦਰਜੀਤ ਸਿੰਘ ਦੀਆਂ ਦੋ ਭੈਣਾਂ ਅਤੇ ਇਕ ਭਾਬੀ ਨੂੰ ਪੁਲਿਸ ਨੇ ਨਾਜਾਇਜ਼ ਤੌਰ ਉਤੇ ਹਿਰਾਸਤ ਵਿਚ ਲਿਆ ਹੋਇਆ ਹੈ। ਉਨ੍ਹਾਂ ਉਤੇ ਇੰਦਰਜੀਤ ਸਿੰਘ ਨੂੰ ਪਨਾਹ ਦੇਣ ਦਾ ਦੋਸ਼ ਲਗਾਇਆ ਗਿਆ ਹੈ ਜੋ ਸਰਾਸਰ ਗਲਤ ਹੈ । ਜੇਕਰ ਉਨ੍ਹਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਤਾਂ ਧਰਨਾ ਵੀ ਸਮਾਪਤ ਨਹੀਂ ਹੋਣਾ ਚਾਹੀਦਾ।

ਸੋਸ਼ਲ ਵਰਕਰ ਲੱਖਾ ਸਿਧਾਣਾ ਨੇ ਕਿਹਾ ਕਿ ਮ੍ਰਿਤਕ ਰਣਜੀਤ ਸਿੰਘ ਦੇ ਐਨਕਾਊਂਟਰ ਦੀ ਜੁਡੀਸ਼ੀਅਲ ਜਾਂਚ ਦੀ ਲੜਾਈ ਅਗਲੇ ਪੜਾਅ ਵਿਚ ਵੀ ਜਾਰੀ ਰਹੇਗੀ । ਕੁਝ ਦਿਨਾਂ ਬਾਅਦ ਅਗਲੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ ਪਰ ਇੰਦਰਜੀਤ ਸਿੰਘ ਦੀਆਂ ਦੋ ਭੈਣਾਂ ਅਤੇ ਭਾਬੀ ਨੂੰ ਵੀ ਪੁਲਿਸ ਨੇ ਇੰਦਰਜੀਤ ਨੂੰ ਪਨਾਹ ਦੇਣ ਦੇ ਦੋਸ਼ ਵਿਚ ਨਾਜਾਇਜ਼ ਫਸਾਇਆ ਹੈ। ਪੁਲਿਸ ਉਨ੍ਹਾਂ ਨੂੰ ਜਦ ਤੱਕ ਰਿਹਾ ਨਹੀਂ ਕਰਦੀ. ਧਰਨਾ ਲਗਾਤਾਰ ਜਾਰੀ ਰਹੇਗਾ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ