ਸੂਫ਼ੀ ਫੈਸਟੀਵਲ 'ਚ ਗਾਇਕ ਸਲਾਮਤ ਅਲੀ ਨੇ ਹਾਜ਼ਰੀਨ ਨੂੰ ਕੀਤਾ ਮੰਤਰ ਮੁਗਧ
ਮਲੇਰਕੋਟਲਾ, 15 ਫ਼ਰਵਰੀ (ਮੁਹੰਮਦ ਹਨੀਫ਼ ਥਿੰਦ)- ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੀ ਅਗਵਾਈ ਹੇਠ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਚੱਲ ਰਹੇ ਤਿੰਨ ਦਿਨਾਂ ਸੂਫ਼ੀ ਫੈਸਟੀਵਲ ਅਤੇ ਪੰਜਾਬ ਸਖੀ ਸ਼ਕਤੀ ਮੇਲੇ ਦੀ ਸ਼ਾਮ ਦੀ ਮਹਿਫ਼ਿਲ ਵਿਚ ਪੰਜਾਬ ਦੇ ਪ੍ਰਸਿੱਧ ਕੱਵਾਲ ਸਲਾਮਤ ਅਲੀ ਖ਼ਾਨ ਨੇ ਆਪਣੀ ਕੱਵਾਲੀ ਦੀ ਪੇਸ਼ਕਾਰੀ ਕਰਕੇ ਹਜ਼ਾਰਾਂ ਹਾਜ਼ਰੀਨ ਨੂੰ ਕੀਤਾ ਮੰਤਰ ਮੁਗਧ ਕੀਤਾ। ਸੂਫ਼ੀ ਫੈਸਟੀਵਲ ਦੇਰ ਰਾਤ ਤੱਕ ਚੱਲੇਗਾ। ਇਸ ਤੋਂ ਬਾਅਦ ਬਾਲੀਵੁੱਡ ਅਤੇ ਪਾਲੀਵੁੱਡ ਦੇ ਮਸ਼ਹੂਰ ਗਾਇਕ ਕਮਲ਼ ਖ਼ਾਨ ਸਰੋਤਿਆਂ ਦੇ ਰੂ-ਬਰੂ ਹੋਣਗੇ।
;
;
;
;
;
;
;
;
;