JALANDHAR WEATHER

ਸਾਬਕਾ ਫੌਜੀ ਦੇ ਕਾਤਲਾਂ ਦੀ ਗ੍ਰਿਫਤਾਰੀ ਤੱਕ ਥਾਣਾ ਵਲਟੋਹਾ ਅੱਗੇ ਧਰਨਾ

ਅਮਰਕੋਟ, 6 ਫਰਵਰੀ (ਭੱਟੀ) -ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਚੀਮਾ ਖੁਰਦ ਵਿਖੇ ਬੀਤੇ ਦਿਨੀਂ ਦਿਹਾੜੇ ਗੁਰਭੇਜ ਸਿੰਘ ਸਾਬਕਾ ਫੌਜੀ (36) ਪੁੱਤਰ ਨਰਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਅੱਜ ਮ੍ਰਿਤਕ ਫੌਜੀ ਦੇ ਵਾਰਸਾਂ ਨੇ ਲਾਸ਼ ਨੂੰ ਥਾਣਾ ਵਲਟੋਹਾ ਅੱਗੇ ਰੱਖ ਕੇ ਇਨਸਾਫ਼ ਲੈਣ ਲਈ ਸਾਬਕਾ ਫੌਜੀਆਂ ਦੀ ਜਥੇਬੰਦੀ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਹੈ। ਮ੍ਰਿਤਕ ਫੌਜੀ ਦੇ ਵਾਰਸਾਂ ਨੇ ਕਿਹਾ ਕਿ ਸਾਬਕਾ ਸਰਪੰਚ ਪ੍ਰਤਾਪ ਸਿੰਘ, ਜੋ ਲੋਕਾਂ ’ਤੇ ਨਾਜਾਇਜ਼ ਪਰਚੇ ਕਰਾਉਣ ਲਈ ਪਿੰਡ ਵਿਚ ਮਸ਼ਹੂਰ ਹੈ ਤੇ ਕਈ ਇਸਤਗਾਸਾ ਕੀਤੇ ਹੋਏ ਹਨ, ਇਸ ਕਰਕੇ ਜਿੰਨਾ ਚਿਰ ਇਸਦੀ ਗ੍ਰਿਫਤਾਰੀ ਨਹੀਂ ਹੁੰਦੀ, ਧਰਨਾ ਜਾਰੀ ਰਹੇਗਾ।

ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਟਾਂਡਾ ਸੈਨਾ ਮੈਡਲ, ਪੰਜਾਬ ਚੇਅਰਮੈਨ ਕੈਪਟਨ ਪਿਆਰਾ ਸਿੰਘ, ਜਨਰਲ ਸੈਕਟਰੀ ਜਗਜੀਤ ਸਿੰਘ, ਨਿਰਮਲ ਸਿੰਘ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਜ਼ਿਲ੍ਹਾ ਪ੍ਰਧਾਨ ਤਰਨਤਾਰਨ ਕੈਪਟਨ ਦਿਲਬਾਗ ਸਿੰਘ, ਗੁਰਵਿੰਦਰ ਸਿੰਘ ਵਲਟੋਹਾ, ਸੂਬੇਦਾਰ ਗੁਰਦੇਵ ਸਿੰਘ ਵਾਈਸ ਪ੍ਰਧਾਨ, ਸੂਬੇਦਾਰ ਜਸਪਾਲ ਸਿੰਘ ਕੈਸ਼ੀਅਰ, ਸਲਵਿੰਦਰ ਸਿੰਘ ਮੀਡੀਆ ਇੰਚਾਰਜ, ਜਸਵਿੰਦਰ ਸਿੰਘ ਬਲਾਕ ਪ੍ਰਧਾਨ, ਸੂਬੇਦਾਰ ਮੇਜਰ ਚਰਨਜੀਤ ਸਿੰਘ ਤਹਿਸੀਲ ਪ੍ਰਧਾਨ ਗੋੋਇੰਦਵਾਲ ਸਹਿਬ, ਚੇਅਰਮੈਨ ਖਜਾਨ ਸਿੰਘ, ਮੰਗਲ ਸਿੰਘ, ਸਰਪੰਚ ਪ੍ਰਤਾਪ ਸਿੰਘ ਕੁੰਡਾ, ਦਵਿੰਦਰ ਸਿੰਘ ਚੱਕਵਾਲੀਆ, ਦਿਲਬਾਗ ਸਿੰਘ ਚੱਕਵਾਲੀਆ, ਅੰਗਰੇਜ਼ ਸਿੰਘ ਚੀਮਾ, ਸੁਖਵੰਤ ਸਿੰਘ ਤਹਿਸੀਲ ਪ੍ਰਧਾਨ ਆਦਿ ਤੋਂ ਇਲਾਵਾ ਮ੍ਰਿਤਕ ਫੌਜੀ ਗੁਰਭੇਜ ਸਿੰਘ ਦੀ ਮਾਤਾ, ਪਤਨੀ ਅਤੇ ਹੋਰ ਰਿਸ਼ਤੇਦਾਰ ਧਰਨੇ ਉਤੇ ਬੈਠੇ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ