JALANDHAR WEATHER

ਦੇਸ਼ ਦੀ ਜਨਤਾ ਉੱਪਰ 80,000 ਕਰੋੜ ਰੁਪਏ ਦਾ ਬੋਝ ਪਾਵੇਗਾ, ਰੂਸ ਤੋਂ ਤੇਲ ਖ਼ਰੀਦਣਾ ਬੰਦ ਕਰਨ 'ਤੇ - ਸੰਜੇ ਸਿੰਘ

 ਨਵੀਂ ਦਿੱਲੀ, 4 ਫਰਵਰੀ - 'ਆਪ' ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ, "ਜੇਕਰ ਤੁਸੀਂ ਅਮਰੀਕਾ ਦੇ ਇਸ਼ਾਰੇ 'ਤੇ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦਿੰਦੇ ਹੋ, ਤਾਂ ਇਸਦਾ ਸਿੱਧਾ ਅਸਰ ਭਾਰਤ ਦੇ ਲੋਕਾਂ 'ਤੇ ਪਵੇਗਾ। ਅਸੀਂ ਆਪਣੇ ਕੱਚੇ ਤੇਲ ਦਾ ਲਗਭਗ 40 ਫ਼ੀਸਦੀ ਰੂਸ ਤੋਂ ਖ਼ਰੀਦਦੇ ਹਾਂ। ਹੁਣ, ਅਮਰੀਕਾ ਕਹਿ ਰਿਹਾ ਹੈ ਕਿ ਭਾਰਤ ਨੂੰ ਰੂਸ ਤੋਂ ਤੇਲ ਨਹੀਂ ਖ਼ਰੀਦਣਾ ਚਾਹੀਦਾ, ਸਗੋਂ ਅਮਰੀਕਾ ਜਾਂ ਵੈਨੇਜ਼ੁਏਲਾ ਤੋਂ ਖ਼ਰੀਦਣਾ ਚਾਹੀਦਾ ਹੈ। ਜੇਕਰ ਅਸੀਂ ਰੂਸ ਤੋਂ ਤੇਲ ਖ਼ਰੀਦਣਾ ਬੰਦ ਕਰ ਦਿੰਦੇ ਹਾਂ, ਤਾਂ ਇਹ ਜਨਤਾ 'ਤੇ 80,000 ਕਰੋੜ ਰੁਪਏ ਦਾ ਬੋਝ ਪਾਵੇਗਾ... ਬਹੁਤ ਸਾਰੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਮੰਤਰੀ ਨੇ ਸੰਸਦ ਵਿਚ ਨਹੀਂ ਦਿੱਤੇ... ਸਾਡਾ ਵਿਰੋਧ ਸੜਕਾਂ ਤੋਂ ਸੰਸਦ ਤੱਕ ਜਾਰੀ ਰਹੇਗਾ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ