ਦੋਸਤ ਨੂੰ ਦੋਸਤ ਨੇ ਉਤਾਰਿਆ ਮੌਤ ਦੇ ਘਾਟ
ਅਬੋਹਰ, 4 ਫਰਵਰੀ (ਸੰਦੀਪ ਸੋਖਲ)- ਹਲਕਾ ਬੱਲੂਆਣਾ ਦੇ ਪਿੰਡ ਭਾਗਸਰ ਵਿਚ ਬੀਤੀ ਰਾਤ ਦੋਸਤਾਂ ਵਿਚ ਮਾਮੂਲੀ ਤਕਰਾਰ ਹੋਣ ਤੋਂ ਬਾਅਦ ਝਗੜਾ ਹੋ ਗਿਆ ਤੇ ਝਗੜਾ ਇੰਨਾ ਵੱਧ ਗਿਆ ਕਿ ਇਕ ਦੋਸਤ ਨੇ ਦੂਜੇ ਦੋਸਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਭਾਗਸਰ ਵਿਚ ਰਾਜੂ ਪ੍ਰਹਲਾਦ ਅਤੇ ਸੁਖਵਿੰਦਰ ਆਪਸੀ ਦੋਸਤ ਸਨ ਤੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਝਗੜੇ ਦੌਰਾਨ ਰਾਜੂ ਨੇ ਇੱਟਾਂ ਰੋੜੇ ਅਤੇ ਕੁਝ ਹੋਰ ਹਥਿਆਰਾਂ ਨਾਲ ਪ੍ਰਹਲਾਦ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਸੁਖਵਿੰਦਰ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਹਾਲਾਤ ਦੇ ਵਿਚ ਇਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਪ੍ਰਹਲਾਦ ਦੀ ਮੌਤ ਹੋ ਗਈ ਅਤੇ ਸੁਖਵਿੰਦਰ ਨੂੰ ਰੈਫਰ ਕਰ ਦਿੱਤਾ ਗਿਆ । ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਡੀ.ਐਸ.ਪੀ. ਦਿਹਾਤੀ ਅਮਨਦੀਪ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਵਲੋਂ ਮੌਕੇ ’ਤੇ ਜਾਂਚ ਕੀਤੀ ਗਈ ਹੈ। ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਪਰਚਾ ਦਰਜ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।
;
;
;
;
;
;
;
;