ਗੁਜਰਾਤ 'ਚ ਭਾਰੀ ਬਾਰਿਸ਼, ਖੰਭਦਾ ਡੈਮ ਦੇ ਦਰਵਾਜ਼ੇ ਖੋਲ੍ਹੇ


ਗੁਜਰਾਤ, 17 ਜੂਨ-ਲਗਾਤਾਰ ਮੀਂਹ ਕਾਰਨ ਗੁਜਰਾਤ ਦੇ ਬੋਟਾਦ ਵਿਚ ਭਾਰੀ ਪਾਣੀ ਭਰ ਗਿਆ ਹੈ, ਜਿਸ ਕਾਰਨ ਬੋਟਾਦ ਸਰਕਲ ਨੇੜੇ ਗਦਾਡਾ ਰੋਡ ਬੰਦ ਹੋ ਗਿਆ ਹੈ। ਭਾਰੀ ਮੀਂਹ ਤੋਂ ਬਾਅਦ ਪਾਣੀ ਦੇ ਪੱਧਰ ਵਿਚ ਵਾਧੇ ਕਾਰਨ ਬੋਟਾਡ ਵਿਚ ਖੰਭਦਾ ਡੈਮ ਦੇ ਦਰਵਾਜ਼ੇ ਵੀ ਖੋਲ੍ਹ ਦਿੱਤੇ ਗਏ ਹਨ।