ਨੀਟ ਪ੍ਰੀਖਿਆ 'ਚ ਮਲੇਰਕੋਟਲਾ ਦੇ ਬੇਟੇ ਮੁਹੰਮਦ ਸਮੀਰ ਨੇ ਪੂਰੇ ਭਾਰਤ 'ਚੋਂ 33 ਵਾਂ ਰੈਂਕ ਕੀਤਾ ਹਾਸਲ

ਮਲੇਰਕੋਟਲਾ, 14 ਜੂਨ (ਮੁਹੰਮਦ ਹਨੀਫ਼ ਥਿੰਦ) - ਨੀਟ ਪ੍ਰੀਖਿਆ ਦੇ ਆਏ ਨਤੀਜਿਆਂ 'ਚ ਮਲੇਰਕੋਟਲਾ ਦੇ ਹੋਣਹਾਰ ਵਿਦਿਆਰਥੀ ਮੁਹੰਮਦ ਸਮੀਰ ਨੇ 720 'ਚੋਂ 662 (99.997%) ਅੰਕ ਪ੍ਰਾਪਤ ਕਰਕੇ ਭਾਰਤ ਭਰ 'ਚੋਂ 33ਵਾਂ ਰੈਂਕ ਹਾਸਲ ਕੀਤਾ ਹੈ। ਮੁਹੰਮਦ ਸਮੀਰ ਦੀ ਇਸ ਪ੍ਰਾਪਤੀ 'ਤੇ ਉਨ੍ਹਾਂ ਦੇ ਪਿੰਡ ਅਤੇ ਇਲਾਕੇ ਭਰ 'ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।