ਰਾਜਪੁਰਾ ਵਿਚ ਹਲਕੀ ਬਾਰਿਸ਼ ਪੈਣ ਕਾਰਨ ਮੌਸਮ ਹੋਇਆ ਸੁਹਾਵਣਾ

ਰਾਜਪੁਰਾ (ਪਟਿਆਲਾ), 15 ਜੂਨ (ਰਣਜੀਤ ਸਿੰਘ) - ਸਥਾਨਕ ਸ਼ਹਿਰ ਅਤੇ ਆਲੇ ਦੁਆਲੇ ਦੇ ਖੇਤਰ ਵਿਚ ਅੱਤ ਦੀ ਗਰਮੀ ਪੈ ਰਹੀ ਸੀ, ਪਰ ਅੱਜ ਸਵੇਰ ਸਾਰ ਹਲਕੀ ਬਾਰਿਸ਼ ਕਰਨ ਲੋਕਾਂ ਨੇ ਸੁਖ ਦਾ ਸਾਹ ਲਿਆ ਅਤੇ ਨਿੱਕੇ ਨਿੱਕੇ ਬੱਚੇ ਗਲੀਆਂ ਵਿਚ ਬਾਰਿਸ਼ ਦਾ ਆਨੰਦ ਮਾਣਦੇ ਵੇਖੇ ਗਏ। ਸਖ਼ਤ ਗਰਮੀ ਕਾਰਨ ਦੁਪਹਿਰ ਵੇਲੇ ਬਾਜ਼ਾਰਾਂ ਅਤੇ ਸੜਕਾਂ ਤੇ ਕਰਫਿਊ ਵਰਗਾ ਹਾਲ ਹੋ ਜਾਂਦਾ ਸੀ।