ਕੇਂਦਰ ਨੇ 11 ਸਾਲਾਂ 'ਚ ਅਨੇਕਾਂ ਲੋਕ ਭਲਾਈ ਸਕੀਮਾਂ ਕੀਤੀਆਂ ਸ਼ੁਰੂ -ਮੰਤਰੀ ਹਰਦੀਪ ਪੁਰੀ

ਲੁਧਿਆਣਾ, 12 ਜੂਨ (ਭੁਪਿੰਦਰ ਬੈਂਸ, ਰੂਪੇਸ਼ ਕੁਮਾਰ)-ਕੇਂਦਰੀ ਮੰਤਰੀ ਹਰਦੀਪ ਪੁਰੀ ਵਲੋਂ ਅੱਜ ਲੁਧਿਆਣਾ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਦੇ ਮੋਦੀ ਸਰਕਾਰ ਦੇ 11 ਸਾਲਾਂ ਦੀਆਂ ਉਪਲਬਧੀਆਂ ਗਿਣਾਈਆਂ। ਉਨ੍ਹਾਂ ਕਿਹਾ ਕਿ ਪਿਛਲੇ 11 ਸਾਲਾਂ ਦੌਰਾਨ ਦੇਸ਼ ਵਿਚ ਬਹੁਤ ਸਾਰੀਆਂ ਲੋਕ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ, ਜਿਸ ਨਾਲ ਦੇਸ਼ ਵਾਸੀਆਂ ਦੇ ਜੀਵਨ ਸ਼ੈਲੀ ਨੂੰ ਉੱਪਰ ਚੁੱਕਣ ਦੇ ਯਤਨ ਕੀਤੇ ਗਏ ਹਨ।