JALANDHAR WEATHER

ਤਕਨੀਕੀ ਖ਼ਰਾਬੀ ਕਾਰਨ ਆਰਮੀ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

ਪਠਾਨਕੋਟ, 12 ਜੂਨ (ਵਿਨੋਦ)-ਪਠਾਨਕੋਟ ਦੇ ਨਜ਼ਦੀਕ ਨੰਗਲਭੂਰ ਥਾਣੇ ਦੇ ਪਿੰਡ ਹਲੇਡ ਵਿਚ ਇਕ ਆਰਮੀ ਹੈਲੀਕਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ, ਜਿਸ ਦਾ ਕਾਰਨ ਤਕਨੀਕੀ ਖਰਾਬੀ ਦੱਸਿਆ ਜਾ ਰਿਹਾ ਹੈ। ਪਠਾਨਕੋਟ ਦੇ ਪਿੰਡ ਅਨੇੜ ਵਿਚ ਸ਼ੁੱਕਰਵਾਰ ਸਵੇਰੇ ਲਗਭਗ 11 ਵਜੇ ਇਕ ਏਅਰ ਫੋਰਸ ਦਾ ਹੈਲੀਕਾਪਟਰ ਐਮਰਜੈਂਸੀ ਲੈਂਡਿੰਗ ਕੀਤਾ ਗਿਆ, ਜਿਸ ਦੇ ਚੱਲਦੇ ਆਸੇ-ਪਾਸੇ ਦੇ ਪਿੰਡਾਂ ਦੇ ਲੋਕ ਉਥੇ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ। ਮੌਕੇ ’ਤੇ ਨੰਗਲਭੂਰ ਥਾਣੇ ਦੇ ਐਸ.ਐਚ.ਓ. ਦਵਿੰਦਰ ਕਾਸ਼ਨੀ ਆਪਣੀ ਪੁਲਿਸ ਫੋਰਸ ਨਾਲ ਉਥੇ ਪਹੁੰਚੇ ਅਤੇ ਉਨ੍ਹਾਂ ਨੇ ਭੀੜ ਨੂੰ ਨਿਯੰਤਰਨ ਵਿਚ ਕੀਤਾ ਤੇ ਹੈਲੀਕਾਪਟਰ ਨੂੰ ਸੁਰੱਖਿਆ ਦੇ ਘੇਰੇ ਵਿਚ ਲਿਆ, ਜਿਸ ਦੇ ਬਾਅਦ ਏਅਰ ਫੋਰਸ ਦੀ ਟੀਮ ਪਹੁੰਚੀ। ਸੂਤਰਾਂ ਅਨੁਸਾਰ ਤਕਨੀਕੀ ਖ਼ਰਾਬੀ ਦੇ ਚੱਲਦਿਆਂ ਇਸ ਹੈਲੀਕਾਪਟਰ ਨੂੰ ਫਲਾਇੰਗ ਅਫ਼ਸਰ ਵਲੋਂ ਐਮਰਜੈਂਸੀ ਲੈਂਡਿੰਗ ਕੀਤਾ ਗਿਆ ਸੀ, ਜਿਸ ਪਿੱਛੋਂ ਫ਼ੌਜ ਦੀ ਟੈਕਨੀਕਲ ਟੀਮ ਵਲੋਂ ਉਸ ਦੀ ਜਾਂਚ ਕਰਕੇ ਉਸ ਨੂੰ ਵਾਪਸ ਏਅਰਬੇਸ ਲਿਜਾਇਆ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ