ਵਿਸ਼ਵ ਹਿੰਦੂ ਪ੍ਰੀਸ਼ਦ ਨੇ ਸੁਹਾਸ ਸ਼ੈਟੀ ਕਤਲ ਦੀ ਐਨ.ਆਈ.ਏ. ਜਾਂਚ ਦੀ ਮੰਗ ਦੁਹਰਾਈ

ਮੰਗਲੁਰੂ , 8 ਜੂਨ - ਭਾਰੀ ਬਾਰਿਸ਼ ਦੇ ਵਿਚਕਾਰ ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐਚ.ਪੀ.) ਨੇ ਬਾਜਪੇ ਵਿਚ ਇਕ ਜਨਤਕ ਮੀਟਿੰਗ ਕੀਤੀ, ਜਿਸ ਵਿਚ 1 ਮਈ ਨੂੰ ਬਜਰੰਗ ਦਲ ਦੇ ਸਾਬਕਾ ਕਾਰਕੁਨ ਸੁਹਾਸ ਸ਼ੈਟੀ ਦੇ ਕਤਲ ਦੀ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ. ) ਜਾਂਚ ਦੀ ਮੰਗ ਦੁਹਰਾਈ ਗਈ । ਇਸ ਮੌਕੇ 'ਤੇ ਬੋਲਦਿਆਂ ਸ਼੍ਰੀਕਾਂਤ ਸ਼ੈਟੀ ਨੇ ਕਿਹਾ ਕਿ ਸੁਹਾਸ ਸ਼ੈਟੀ ਦਾ ਕਤਲ ਇਕ ਨਿਸ਼ਾਨਾ ਬਣਾਇਆ ਕਤਲ ਜਾਪਦਾ ਹੈ ਅਤੇ ਕਤਲ ਵਿਚ ਸ਼ਾਮਿਲ ਹਮਲਾਵਰਾਂ ਨੂੰ ਵਿਦੇਸ਼ੀ ਫੰਡਿੰਗ ਦੀਆਂ ਰਿਪੋਰਟਾਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪਾਬੰਦੀਸ਼ੁਦਾ ਪਾਪੂਲਰ ਫਰੰਟ ਆਫ ਇੰਡੀਆ ਦੇ ਕਾਰਕੁਨ ਇਸ ਵਿਚ ਸ਼ਾਮਿਲ ਸਨ। ਸਥਾਨਕ ਵੀ.ਐਚ.ਪੀ. ਆਗੂਆਂ ਨੇ ਰਾਜ ਸਰਕਾਰ 'ਤੇ ਮੰਗਲੁਰੂ ਪੁਲਿਸ 'ਤੇ ਕਤਲ ਵਿਚ ਸ਼ਾਮਿਲ ਅਸਲ ਵਿਅਕਤੀਆਂ ਨੂੰ ਬਚਾਉਣ ਲਈ ਦਬਾਅ ਪਾਉਣ ਦਾ ਦੋਸ਼ ਲਗਾਇਆ। ਇਸ ਲਈ ਵੀ.ਐਚ.ਪੀ. ਆਗੂਆਂ ਨੇ ਕਿਹਾ ਕਿ ਸ਼ੈਟੀ ਦੇ ਕਤਲ ਦੀ ਜਾਂਚ ਐਨ.ਆਈ.ਏ. ਨੂੰ ਸੌਂਪਣੀ ਜ਼ਰੂਰੀ ਹੈ।