ਕੋਲੰਬੀਆ ਵਿਚ 6.5 ਤੀਬਰਤਾ ਵਾਲਾ ਭੂਚਾਲ , ਜ਼ਮੀਨ ਵਿਚ ਪਈਆਂ ਤਰੇੜਾਂ

ਬੋਗੋਟਾ ,8 ਜੂਨ - ਕੋਲੰਬੀਆ ਦੀ ਰਾਜਧਾਨੀ ਬੋਗੋਟਾ ਵਿਚ 6.3 ਤੀਬਰਤਾ ਵਾਲਾ ਇਕ ਸ਼ਕਤੀਸ਼ਾਲੀ ਭੂਚਾਲ ਆਇਆ। ਐਕਸ 'ਤੇ ਸਾਂਝੇ ਕੀਤੇ ਗਏ ਵਿਜ਼ੂਅਲ ਇਮਾਰਤਾਂ ਨੂੰ ਹਿੱਲਦੇ ਅਤੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਦਿਖਾਈ ਦੇ ਰਹੇ ਹਨ। ਸ਼ਹਿਰ ਭਰ ਵਿਚ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਯੂ.ਐਸ.ਜੀ.ਐਸ. ਦੇ ਅਨੁਸਾਰ, ਭੂਚਾਲ ਮੱਧ ਕੋਲੰਬੀਆ ਦੇ ਪੈਰਾਟੇਬੁਏਨੋ ਸ਼ਹਿਰ ਵਿਚ ਆਇਆ, ਜੋ ਕਿ ਬੋਗੋਟਾ ਤੋਂ ਲਗਭਗ 170 ਕਿਲੋਮੀਟਰ (105 ਮੀਲ) ਪੂਰਬ ਵਿਚ ਹੈ।