ਕੋਲੰਬੀਆ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਮਿਗੁਏਲ ਉਰੀਬੇ ਨੂੰ ਮਾਰੀ ਗਈ ਗੋਲੀ

ਬੋਗੋਟਾ (ਕੋਲੰਬੀਆ), 8 ਜੂਨ - ਕੋਲੰਬੀਆ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਮਿਗੁਏਲ ਉਰੀਬੇ ਨੂੰ ਬੋਗੋਟਾ ਵਿਚ ਗੋਲੀ ਮਾਰ ਦਿੱਤੀ ਗਈ। ਮਿਗੁਏਲ ਉਰੀਬੇ ਨੂੰ ਗੋਲੀ ਉਸ ਸਮੇਂ ਵੱਜੀ ਜਦੋਂ ਉਹ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਤੇ ਹਾਲਤ ਨਾਜ਼ੁਕ ਬਣੀ ਹੈ।