JALANDHAR WEATHER

ਨੌਜਵਾਨ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

 ਸਹਿਣਾ (ਬਰਨਾਲਾ), 8 ਜੂਨ ਸੁਰੇਸ਼ ਗੋਗੀ - ਥਾਣਾ ਸਹਿਣਾ ਅਧੀਨ ਆਉਂਦੇ ਪਿੰਡ ਸੁਖਪੁਰਾ ਵਿਖੇ ਇਕ ਨੌਜਵਾਨ ਨੇ 12 ਬੋਰ ਰਾਈਫ਼ਲ ਨਾਲ ਗੋਲੀ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ । 20 ਸਾਲਾਂ ਨੌਜਵਾਨ ਲਵਪ੍ਰੀਤ ਸਿੰਘ ਆਮ ਆਦਮੀ ਪਾਰਟੀ ਦੇ ਆਗੂ ਅਜੈਬ ਸਿੰਘ ਦਾ ਇਕਲੌਤਾ ਪੁੱਤਰ ਸੀ ਅਤੇ ਵਿਦੇਸ਼ ਜਾਣ ਲਈ ਲਗਾਈ ਫਾਈਲ ਰਿਫਿਊਜ ਹੋਣ ਕਾਰਨ ਪ੍ਰੇਸ਼ਾਨ ਸੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

9ਬਿਹਾਰ ਚੋਣਾਂ ਹਾਰਨ ਵਾਲੀ ਹੈ ਕਾਂਗਰਸ - ਸ਼ਹਿਜ਼ਾਦ ਪੂਨਾਵਾਲਾ

ਨਵੀਂ ਦਿੱਲੀ, 8 ਜੂਨ - ਲੋਕ ਸਭਾ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਬਿਆਨ 'ਤੇ, ਭਾਜਪਾ ਨੇਤਾ ਸ਼ਹਿਜ਼ਾਦ ਪੂਨਾਵਾਲਾ ਕਹਿੰਦੇ ਹਨ, "ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਪਾਰਟੀ ਵਲੋਂ ਭਾਰਤੀ ਫ਼ੌਜ 'ਤੇ ਕੀਤੀਆਂ ਗਈਆਂ ਟਿੱਪਣੀਆਂ ਤੋਂ ਬਾਅਦ, ਇਹ ਯਕੀਨੀ ਹੈ ਕਿ ਉਹ ਬਿਹਾਰ ਚੋਣਾਂ ਹਾਰਨ ਵਾਲੇ ਹਨ। ਹੁਣ ਜਦੋਂ ਉਹ ਚੋਣਾਂ ਹਾਰਨ ਵਾਲੇ ਹਨ, ਤਾਂ ਪਹਿਲਾਂ ਹੀ ਬਹਾਨੇ ਬਣਾਉਣੇ ਜ਼ਰੂਰੀ ਹਨ... ਚੋਣ ਕਮਿਸ਼ਨ ਨੇ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਤੱਥਾਂ ਵਾਲੇ ਜਵਾਬ ਇਕ ਵਾਰ ਨਹੀਂ ਸਗੋਂ ਕਈ ਵਾਰ ਦਿੱਤੇ ਹਨ, ਪਰ ਰਾਹੁਲ ਗਾਂਧੀ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਪਰਿਵਾਰਕ ਸਿਸਟਮ ਸੰਵਿਧਾਨਕ ਪ੍ਰਣਾਲੀ ਤੋਂ ਉੱਪਰ ਹੈ, ਇਸ ਲਈ ਜਦੋਂ ਉਹ ਚੋਣਾਂ ਹਾਰਦੇ ਹਨ, ਤਾਂ ਉਹ ਚੋਣ ਕਮਿਸ਼ਨ ਵਿਚ ਕਮੀਆਂ ਪਾਉਂਦੇ ਹਨ... ਜਿਨ੍ਹਾਂ ਦੇ ਪਰਿਵਾਰ ਦਾ ਪੂਰਾ ਕਿਰਦਾਰ ਸੰਵਿਧਾਨਕ ਸੰਸਥਾਵਾਂ ਦਾ ਕਤਲ ਹੈ, ਉਨ੍ਹਾਂ ਨੂੰ ਦੂਜਿਆਂ 'ਤੇ 'ਮੈਚ ਫਿਕਸਿੰਗ' ਦਾ ਦੋਸ਼ ਨਹੀਂ ਲਗਾਉਣਾ ਚਾਹੀਦਾ।"  

... 3 hours 4 minutes ago

ਹੋਰ ਖ਼ਬਰਾਂ...

ਅਜੀਤ ਟੀ ਵੀ