JALANDHAR WEATHER

ਸੰਭਲ ਵਿਚ ਜਾਮਾ ਮਸਜਿਦ ਦੀ ਪੇਂਟਿੰਗ ਦੀ ਇਜਾਜ਼ਤ, ਇਲਾਹਾਬਾਦ ਹਾਈ ਕੋਰਟ ਨੇ ਦਿੱਤਾ ਆਦੇਸ਼

ਲਖਨਊ, 12 ਮਾਰਚ- ਇਲਾਹਾਬਾਦ ਹਾਈ ਕੋਰਟ ਨੇ ਸੰਭਲ ਜਾਮਾ ਮਸਜਿਦ ਮਾਮਲੇ ਵਿਚ ਆਪਣਾ ਫੈਸਲਾ ਸੁਣਾਉਂਦੇ ਹੋਏ, ਭਾਰਤੀ ਪੁਰਾਤੱਤਵ ਸਰਵੇਖਣ ਨੂੰ ਮਸਜਿਦ ਨੂੰ ਪੇਂਟ ਅਤੇ ਰੌਸ਼ਨ ਕਰਨ ਦਾ ਹੁਕਮ ਦਿੱਤਾ ਹੈ। ਹਾਈ ਕੋਰਟ ਨੇ ਰਮਜ਼ਾਨ ਦੇ ਮੌਕੇ ’ਤੇ ਜਾਮਾ ਮਸਜਿਦ ਨੂੰ ਚਿੱਟਾ ਕਰਨ ਅਤੇ ਰੋਸ਼ਨੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਏ.ਐਸ.ਆਈ. ਨੂੰ ਇਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ। ਸੰਭਲ ਵਿਖੇ ਜਾਮਾ ਮਸਜਿਦ ਦੀ ਪੇਂਟਿੰਗ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਸੋਮਵਾਰ ਨੂੰ ਇਲਾਹਾਬਾਦ ਹਾਈ ਕੋਰਟ ਵਿਚ ਸੁਣਵਾਈ ਹੋਈ। ਅਦਾਲਤ ਨੇ ਸੁਣਵਾਈ 12 ਮਾਰਚ ਤੱਕ ਮੁਲਤਵੀ ਕਰ ਦਿੱਤੀ ਸੀ। ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ, ਏ.ਐਸ.ਆਈ. ਨੇ ਜਾਂਚ ਰਿਪੋਰਟ ਦਾਇਰ ਕੀਤੀ ਸੀ। ਰਿਪੋਰਟ ਵਿਚ, ਭਾਰਤੀ ਪੁਰਾਤੱਤਵ ਸਰਵੇਖਣ ਨੇ ਕਿਹਾ ਸੀ ਕਿ ਮਸਜਿਦ ਵਿਚ ਪੇਂਟਿੰਗ ਦੀ ਕੋਈ ਲੋੜ ਨਹੀਂ ਸੀ। ਜਾਂਚ ਦੌਰਾਨ ਮਸਜਿਦ ਵਿਚ ਗੰਦਗੀ ਪਾਈ ਗਈ ਅਤੇ ਕੁਝ ਥਾਵਾਂ ’ਤੇ ਝਾੜੀਆਂ ਉੱਗੀਆਂ ਹੋਈਆਂ ਪਾਈਆਂ ਗਈਆਂ। ਇਸ ਦੀਆਂ ਤਸਵੀਰਾਂ ਵੀ ਏ.ਐਸ.ਆਈ. ਵਲੋਂ ਅਦਾਲਤ ਵਿਚ ਦਾਇਰ ਕੀਤੀਆਂ ਗਈਆਂ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ