ਸਾਡੀ ਕਿਸੇ ਸਿੱਖ ਨਾਲ ਜਾਤ ਪਾਤ ਆਧਾਰਿਤ ਨਹੀਂ ਹੈ ਕੋਈ ਦੁਸ਼ਮਣੀ- ਗਿਆਨੀ ਹਰਪ੍ਰੀਤ ਸਿੰਘ

ਜਲੰਧਰ, 12 ਮਾਰਚ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੱਜ ਨਕੋਦਰ ਦੇ ਗੁਰਦੁਆਰਾ ਸਾਹਿਬ ਪਹੁੰਚੇ, ਜਿੱਥੇ ਉਨ੍ਹਾਂ ਨਾਲ ਬਾਗੀ ਧੜੇ ਦੇ ਕਈ ਆਗੂ ਮੌਜੂਦ ਸਨ। ਇਨ੍ਹਾਂ ਵਿਚ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ ਅਤੇ ਹੋਰ ਆਗੂ ਸ਼ਾਮਿਲ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਧਾਰਮਿਕ ਪ੍ਰਚਾਰ ਲਈ ਪੰਜਾਬ ਦੇ ਆਪਣੇ ਗ੍ਰਹਿ ਜ਼ਿਲ੍ਹੇ ਪਹੁੰਚ ਰਹੇ ਹਨ। ਅੱਜ ਨਕੋਦਰ ਵਿਚ ਉਨ੍ਹਾਂ ਨੇ ਸ੍ਰੀ ਗੁਰੂਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਫਿਰ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸਾਡੀ ਕਿਸੇ ਵੀ ਸਿੱਖ ਨਾਲ ਜਾਤ-ਪਾਤ ਆਧਾਰਿਤ ਕੋਈ ਦੁਸ਼ਮਣੀ ਨਹੀਂ ਹੈ। ਜਿਸ ਵਿਅਕਤੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਵੀ ਇਕ ਸਿੱਖ ਹੈ। ਪਰ ਅਪਣਾਇਆ ਗਿਆ ਤਰੀਕਾ ਗਲਤ ਸੀ ਅਤੇ ਇਹ ਸਿੱਖਾਂ ਲਈ ਇਕ ਦੁਖਦਾਈ ਫੈਸਲਾ ਸੀ। ਸਾਬਕਾ ਜਥੇਦਾਰ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਅਸੀਂ ਗੁਰੂ ਘਰ ਦੇ ਰਾਖੇ ਹਾਂ। ਉਹ ਲੋਕਾਂ ਨੂੰ ਇਕਜੁੱਟ ਕਰਨ ਲਈ ਹਰ ਸ਼ਹਿਰ ਵਿਚ ਜਾਂਦੇ ਹਨ। ਇਸ ਕਰਕੇ, ਅਸੀਂ ਜਲੰਧਰ ਦੇ ਨਕੋਦਰ ਵਿਚ ਲੋਕਾਂ ਨੂੰ ਇਹ ਸੁਨੇਹਾ ਦੇਣ ਲਈ ਆਏ ਹਾਂ ਕਿ ਸਾਨੂੰ ਇੱਕਜੁੱਟ ਰਹਿਣਾ ਪਵੇਗਾ ਅਤੇ ਸਾਡਾ ਇਰਾਦਾ ਅਤੇ ਸਾਡੀ ਸ਼ਾਨ ਉਦੋਂ ਹੀ ਰਹੇਗੀ ਜਦੋਂ ਅਸੀਂ ਆਪਣੇ ਧਰਮ ਦੀ ਪਾਲਣਾ ਕਰਾਂਗੇ। ਇਸੇ ਮਕਸਦ ਲਈ ਮੈਂ ਅੱਜ ਨਕੋਦਰ ਪਹੁੰਚਿਆ ਹਾਂ।