ਅਮਰੀਕਾ ’ਚ ਭਾਰਤੀਆਂ ਦਾ ਕੀਤਾ ਜਾ ਰਿਹੈ ਅਪਮਾਨ- ਮੀਤ ਹੇਅਰ

ਨਵੀਂ ਦਿੱਲੀ, 12 ਮਾਰਚ- ਅਮਰੀਕਾ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਵਿਰੋਧ ’ਤੇ, ‘ਆਪ’ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਅਮਰੀਕੀ ਸਰਕਾਰ ਲਗਾਤਾਰ ਭਾਰਤੀਆਂ, ਖਾਸ ਕਰਕੇ ਪੰਜਾਬੀਆਂ ਨੂੰ ਜ਼ਲੀਲ ਕਰਕੇ ਡਿਪੋਰਟ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਭਾਰਤੀਆਂ ਦਾ ਲਗਾਤਾਰ ਅਪਮਾਨ ਕੀਤਾ ਜਾ ਰਿਹਾ ਹੈ ਅਤੇ ਸਾਡੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਵੀ ਇਸ ਬਾਰੇ ਇਕ ਸ਼ਬਦ ਨਹੀਂ ਕਹਿ ਰਹੇ।