ਕਰਨਾਲ ਵਿਚ ਇਕ ਵਾਰ ਫਿਰ ਰੇਣੂ ਸਰਕਾਰ, ਬਣਾਈ ਹੈਟ੍ਰਿਕ

ਕਰਨਾਲ, 12 ਮਾਰਚ (ਗੁਰਮੀਤ ਸਿੰਘ ਸੱਗੂ)- ਭਾਜਪਾ ਦੀ ਰੇਣੂ ਬਾਲਾ ਗੁਪਤਾ ਲਗਾਤਾਰ ਤੀਜੀ ਵਾਰ ਕਰਨਾਲ ਦੀ ਮੇਅਰ ਚੁਣੇ ਗਏ, ਜਦਕਿ ਕਾਂਗਰਸ ਦੇ ਮਨੋਜ ਵਾਧਵਾ ਇਕ ਵਾਰ ਫਿਰ ਹਾਰ ਗਏ ਹਨ। ਪਿਛਲੀਆਂ ਚੋਣਾਂ ਵਿਚ ਮਨੋਜ ਦੀ ਪਤਨੀ ਆਸ਼ਾ ਵਧਵਾ ਰੇਣੂ ਬਾਲਾ ਗੁਪਤਾ ਤੋਂ ਕਰੀਬ 10 ਹਜ਼ਾਰ ਵੋਟਾਂ ਨਾਲ ਹਾਰ ਗਏ ਸਨ ਜਦਕਿ ਇਸ ਵਾਰ ਭਾਜਪਾ ਦੀ ਰੇਣੂ ਬਾਲਾ ਗੁਪਤਾ 25369 ਵੋਟਾਂ ਨਾਲ ਜਿੱਤ ਕੇ ਤੀਜੀ ਵਾਰ ਮੇਅਰ ਬਣੇ ਹਨ ।