JALANDHAR WEATHER

ਜੀਓ ਨੇ ਸਪੇਸਐਕਸ ਨਾਲ ਕੀਤਾ ਸਮਝੌਤਾ

ਨਵੀਂ ਦਿੱਲੀ, 12 ਮਾਰਚ- ਰਿਲਾਇੰਸ ਜੀਓ ਨੇ ਭਾਰਤ ਵਿਚ ਸਟਾਰਲਿੰਕ ਹਾਈ-ਸਪੀਡ ਸੈਟੇਲਾਈਟ ਇੰਟਰਨੈੱਟ ਲਿਆਉਣ ਲਈ ਮਸਕ ਦੀ ਸਪੇਸਐਕਸ ਨਾਲ ਸਮਝੌਤਾ ਕੀਤਾ ਹੈ। ਇਸ ਰਾਹੀਂ ਭਾਰਤ ਵਿਚ ਸਟਾਰਲਿੰਕ ਸੈਟੇਲਾਈਟ ਇੰਟਰਨੈੱਟ ਲਿਆਇਆ ਜਾਵੇਗਾ। ਹਾਲਾਂਕਿ, ਇਹ ਸਮਝੌਤਾ ਸਿਰਫ਼ ਉਦੋਂ ਹੀ ਲਾਗੂ ਕੀਤਾ ਜਾ ਸਕਦਾ ਹੈ ਜਦੋਂ ਸਪੇਸਐਕਸ ਨੂੰ ਭਾਰਤ ਵਿਚ ਸਟਾਲਿਨਕ ਸੇਵਾਵਾਂ ਪ੍ਰਦਾਨ ਕਰਨ ਲਈ ਕੇਂਦਰ ਸਰਕਾਰ ਤੋਂ ਪ੍ਰਵਾਨਗੀ ਮਿਲਦੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ, ਏਅਰਟੈੱਲ ਨੇ ਸਪੇਸਐਕਸ ਨਾਲ ਇਸੇ ਤਰ੍ਹਾਂ ਦਾ ਸਮਝੌਤਾ ਕੀਤਾ ਸੀ। ਜੀਓ ਨੇ ਇਕ ਪ੍ਰੈਸ ਰਿਲੀਜ਼ ਵਿਚ ਦੱਸਿਆ ਕਿ ਜੀਓ ਪਲੇਟਫਾਰਮਸ ਲਿਮਟਿਡ (ਜੇਪੀਐਲ) ਨੇ ਭਾਰਤ ਵਿਚ ਆਪਣੇ ਗਾਹਕਾਂ ਨੂੰ ਸਟਾਰਲਿੰਕ ਬ੍ਰਾਡਬੈਂਡ ਇੰਟਰਨੈਟ ਸੇਵਾਵਾਂ ਪ੍ਰਦਾਨ ਕਰਨ ਲਈ ਸਪੇਸਐਕਸ ਨਾਲ ਇਕ ਸੌਦੇ ਦਾ ਐਲਾਨ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ