ਬਜਟ ਸੈਸ਼ਨ ਦਾ ਅੱਜ ਤੀਜਾ ਦਿਨ, ਵੋਟਰ ਸੂਚੀ ਦੇ ਮੁੱਦੇ ’ਤੇ ਹੋ ਸਕਦੀ ਹੈ ਚਰਚਾ

ਨਵੀਂ ਦਿੱਲੀ, 12 ਮਾਰਚ- ਅੱਜ ਬਜਟ ਸੈਸ਼ਨ ਦਾ ਤੀਜਾ ਦਿਨ ਹੈ। ਅੱਜ ਸੈਸ਼ਨ ਵਿਚ ਤਿੰਨ ਭਾਸ਼ਾਵਾਂ ਅਤੇ ਵੋਟਰ ਸੂਚੀ ਦੇ ਮੁੱਦੇ ’ਤੇ ਚਰਚਾ ਹੋ ਸਕਦੀ ਹੈ। ਇਸ ਤੋਂ ਇਲਾਵਾ, ਗ੍ਰਹਿ ਮੰਤਰੀ ਅਮਿਤ ਸ਼ਾਹ ਸਹਿਕਾਰੀ ਖੇਤਰ ਨਾਲ ਜੁੜੇ ਲੋਕਾਂ ਦੀ ਸਿਖਲਾਈ, ਖੋਜ ਅਤੇ ਵਿਕਾਸ ਲਈ ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ ਬਿੱਲ ਪੇਸ਼ ਕਰਨਗੇ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਹਰਦੀਪ ਸਿੰਘ ਪੁਰੀ ਸੰਸਦ ਵਿਚ ਆਇਲਫੀਲਡ ਸੋਧ ਬਿੱਲ ਪੇਸ਼ ਕਰਨਗੇ। ਇਸ ਤੋਂ ਪਹਿਲਾਂ ਬੀਤੇ ਦਿਨ ਮੱਲਿਕ ਅਰਜੁਨ ਖੜਗੇ ਦੇ ‘ਠੋਕੇਂਗੇ’ ਬਿਆਨ ’ਤੇ ਸੈਸ਼ਨ ਵਿਚ ਹੰਗਾਮਾ ਹੋ ਗਿਆ ਸੀ।