ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ

ਸ੍ਰੀ ਹਰਿਗੋਬਿੰਦਪੁਰ, (ਗੁਰਦਾਸਪੁਰ), 11 ਮਾਰਚ (ਕੰਵਲਜੀਤ ਸਿੰਘ ਚੀਮਾ)- ਬਟਾਲਾ ਨਜ਼ਦੀਕ ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਨੇੜਲੇ ਪਿੰਡ ਨੰਗਲ ਝੌਰ ਅਤੇ ਪਿੰਡ ਭਰਥ ਵਿਖੇ ਸਥਿਤ ਦਿੱਲੀ ਜੰਮੂ ਕੱਟੜਾ ਹਾਈਵੇਅ ਅਧੀਨ ਆਉਣ ਵਾਲੀ ਜ਼ਮੀਨ ਨੂੰ ਐਕਵਾਇਰ ਕਰਨ ਆਏ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀ ਅਤੇ ਪੁਲਿਸ ਪ੍ਰਾਸ਼ਸਨ ਨੂੰ ਕਬਜ਼ੇ ਕਰਨ ਤੋਂ ਰੋਕਣ ਸਮੇਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਥੇਬੰਦੀ ਦੇ ਆਗੂਆਂ ਅਤੇ ਪਿੰਡ ਨੰਗਲ ਝੌਰ ਦੇ ਕਿਸਾਨਾਂ ਨਾਲ ਅਧਿਕਾਰੀਆਂ ਦੀ ਝੜਪ ਹੋ ਗਈ, ਜਿਸ ਕਾਰਨ ਜਥੇਬੰਦੀ ਦੇ ਸੱਤ ਅੱਠ ਦੇ ਕਰੀਬ ਕਿਸਾਨਾਂ ਨੂੰ ਸੱਟਾਂ ਲੱਗ ਗਈਆਂ ਅਤੇ ਪੁਲਿਸ ਵਲੋਂ ਕੀਤੀ ਗਈ ਜ਼ਬਰਦਸਤੀ ਦੌਰਾਨ ਕੁਝ ਕਿਸਾਨਾਂ ਦੀਆਂ ਦਸਤਾਰਾਂ ਵੀ ਉੱਤਰ ਗਈਆਂ ਅਤੇ ਜ਼ਖ਼ਮੀ ਹੋਏ ਕਿਸਾਨਾਂ ਨੂੰ ਹਰਚੋਵਾਲ ਵਿਖੇ ਸਥਿਤ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਅਤੇ ਰੋਸ ਵਜੋਂ ਪਿੰਡ ਨੰਗਲ ਝੌਰ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕਤਰ ਹੋਏ ਕਿਸਾਨਾਂ ਨੇ ਪੁਲਿਸ ਵਲੋਂ ਕੀਤੀ ਜ਼ਬਰਸਤੀ ਦੇ ਵਿਰੁੱਧ ਧਰਨਾ ਸ਼ੁਰੂ ਕਰ ਦਿੱਤਾ ਹੈ।