
ਚੱਬਾ (ਅੰਮ੍ਰਿਤਸਰ), 4 ਮਾਰਚ (ਜੱਸਾ ਅਨਜਾਣ) - ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਕਿਸਾਨੀ ਅੰਦੋਲਨ ਚੰਡੀਗੜ੍ਹ ਨੂੰ ਰਵਾਨਾ ਹੋਣ ਕਰਕੇ ਅੱਜ ਸਵੇਰੇ ਸੂਬਾ ਸਰਕਾਰ ਦੇ ਹੁਕਮਾਂ 'ਤੇ ਪੁਲਿਸ ਪ੍ਰਸ਼ਾਸਨ ਵਲੋਂ ਕਿਸਾਨ ਆਗੂਆਂ ਦੇ ਘਰਾਂ ਵਿਚ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਘਰਾਂ ਵਿਚ ਨਜ਼ਰਬੰਦ ਕੀਤਾ ਗਿਆ ਤਾਂ ਕਿਸਾਨ ਆਗੂ ਮੋਰਚੇ 'ਤੇ ਚਲਦਿਆਂ ਚੰਡੀਗੜ੍ਹ ਨਾ ਪਹੁੰਚ ਸਕਣ। ਅੱਜ ਤੜਕਸਾਰ ਪੁਲਿਸ ਥਾਣਾ ਚਾਟੀਵਿੰਡ ਦੀ ਪੁਲਿਸ ਪਾਰਟੀ ਵਲੋਂ ਸੈਂਕੜੇ ਕਿਸਾਨਾਂ ਦੇ ਘਰਾਂ ਛਾਪੇਮਾਰੀ ਕੀਤੀ ਗਈ ਤੇ ਕਿਸਾਨ ਆਗੂ ਜਥੇਦਾਰ ਜਗਜੀਤ ਸਿੰਘ ਵਰਪਾਲ ਨੂੰ ਗ੍ਰਿਫਤਾਰ ਕਰਕੇ ਥਾਣਾ ਚਾਟੀਵਿੰਡ ਵਿਖੇ ਨਜ਼ਰਬੰਦ ਕੀਤਾ ਗਿਆ।