
ਵਾਸ਼ਿੰਗਟਨ ਡੀ.ਸੀ., 4 ਮਾਰਚ - ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਵਿਚਕਾਰ ਓਵਲ ਦਫ਼ਤਰ ਵਿਚ ਹੋਈ ਤਿੱਖੀ ਬਹਿਸ ਤੋਂ ਕੁਝ ਦਿਨ ਬਾਅਦ, ਅਮਰੀਕਾ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਫ਼ੌਜੀ ਸਹਾਇਤਾ ਰੋਕ ਰਿਹਾ ਹੈ।