
ਮਮਦੋਟ/ਫ਼ਿਰੋਜ਼ਪੁਰ 23 ਫਰਵਰੀ (ਸੁਖਦੇਵ ਸਿੰਘ ਸੰਗਮ) - ਗ੍ਰਾਮ ਪੰਚਾਇਤ ਲਖਮੀਰ ਕੇ ਉਤਾੜ ਬਲਾਕ ਮਮਦੋਟ ਦੀ ਅੱਜ ਹੋਣ ਵਾਲੀ ਚੋਣ ਦੋਰਾਨ 11 ਵਜੇ ਤੱਕ ਵੀ ਪੋਲਿੰਗ ਸ਼ੁਰੂ ਨਹੀਂ ਹੋ ਸਕੀ। ਦੱਸਣਯੋਗ ਹੈ ਕਿ ਪਿੰਡ ਦੀ ਇਕ ਧਿਰ ਵਲੋਂ ਉਨ੍ਹਾਂ ਦੀਆਂ 441 ਵੋਟਾਂ ਪਿੰਡ ਦੀ ਪੰਚਾਇਤ ਵਿਚ ਸ਼ਾਮਿਲ ਨਾ ਕਰਨ ਦੇ ਰੋਸ ਵਜੋਂ ਵੋਟਰਾਂ ਵਲੋਂ ਪੋਲਿੰਗ ਬੂਥ ਦੇ ਬਾਹਰ ਕੱਲ੍ਹ ਰਾਤ ਤੋਂ ਹੀ ਧਰਨਾ ਦਿੱਤਾ ਜਾ ਰਿਹਾ ਹੈ ਤੇ ਪੋਲਿੰਗ ਪਾਰਟੀ ਨੂੰ ਬੂਥ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਅੱਜ ਮੌਕੇ ਤੇ ਪਹੁੰਚੇ ਏ.ਡੀ.ਸੀ. ਫ਼ਿਰੋਜ਼ਪੁਰ ਨਿਧੀ ਕੁਮੰਦ ਬਾਮਬਾ ਨੇ ਮੌਕੇ 'ਤੇ ਪੁੱਜ ਕੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ, ਪਰ ਗੱਲਬਾਤ ਸਿਰੇ ਨਾ ਚੜ੍ਹੀ।