
ਅਟਾਰੀ, (ਅੰਮ੍ਰਿਤਸਰ) 23 ਫਰਵਰੀ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ) - ਬੀ.ਐਸ.ਐਫ. ਵਲੋਂ ਸ਼ੁਰੂ ਕਰਵਾਈ ਗਈ ਮੈਰਾਥਨ ਦੌੜ ਕੌਮਾਂਤਰੀ ਭਾਰਤ-ਪਾਕਿਸਤਾਨ ਸਰਹੱਦ ਅਟਾਰੀ ਪਹੁੰਚੀ, ਜਿੱਥੇ ਦੌੜਾਕਾਂ ਦਾ ਬੀ.ਐਸ.ਐਫ ਦੇ ਡੀ.ਆਈ.ਜੀ. ਐਸ.ਐਸ. ਚੰਦੇਲ ਅਤੇ ਹੋਰ ਉੱਚ ਅਧਿਕਾਰੀਆਂ ਵਲੋਂ ਤਾੜੀਆਂ ਵਜਾ ਕੇ ਸਵਾਗਤ ਕੀਤਾ ਗਿਆ। ਅਟਾਰੀ ਸਰਹੱਦ ਪਹੁੰਚਣ 'ਤੇ ਬੀ.ਐਸ.ਐਫਫ ਵਲੋਂ ਦੌੜਾਕਾਂ ਦੇ ਨਾਮ ਲਿਖੇ ਜਾ ਰਹੇ ਸਨ ਅਤੇ ਉਨ੍ਹਾਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਜਾ ਰਿਹਾ ਸੀ।