
ਜਲੰਧਰ, 22 ਫਰਵਰੀ - ਪ੍ਰਬੰਧਕੀ ਸੁਧਾਰਾਂ ਦੇ ਵਿਭਾਗ ਦੀ ਸੂਚੀ ਵਿਚ ਨਾਮ ਸ਼ਾਮਿਲ ਨਾ ਹੋਣ ਬਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪ੍ਰਬੰਧਕੀ ਸੁਧਾਰਾਂ ਦਾ ਵਿਭਾਗ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਸੇਵਾ ਕਰਨ ਅਤੇ ਪੰਜਾਬ ਨੂੰ ਬਚਾਉਣ ਲਈ ਆਏ ਹਨ। ਉਸ ਲਈ ਵਿਭਾਗ ਮਾਇਨੇ ਨਹੀਂ ਰੱਖਦਾ, ਉਹ ਪੰਜਾਬ ਵਿਚ ਸੁਧਾਰ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਫਰਜ਼ ਹੈ, ਮੁੱਖ ਮੰਤਰੀ ਮਾਨ ਨੇ ਜੋ ਵੀ ਕੰਮ ਲੈਣਾ ਹੈ, ਉਹ ਉਸ 'ਤੇ ਕੰਮ ਕਰਨਗੇ।