ਫਗਵਾੜਾ, (ਕਪੂਰਥਲਾ), 31 ਜਨਵਰੀ (ਹਰਜੋਤ ਸਿੰਘ ਚਾਨਾ)- ਜ਼ਿਲ੍ਹਾ ਸੈਸ਼ਨ ਜੱਜ ਨੇ ਫਗਵਾੜਾ ਬਲਾਕ ਦੇ ਜੇਤੂ ਕਾਂਗਰਸੀ ਕੌਂਸਲਰਾ ਦੀਆਂ ਪੇਸ਼ਗੀ ਜ਼ਮਾਨਤਾਂ ਮਨਜ਼ਰੂ ਕਰ ਦਿੱਤੀਆਂ ਹਨ ਤਾਂ ਜੋ ਪੁਲਿੀ ਇਨ੍ਹਾਂ ਨੂੰ ਕਿਸੇ ਵੀ ਕੇਸ ’ਚ ਚੁੱਕ ਕੇ ਤੁਰੰਤ ਅੰਦਰ ਨਾ ਕਰ ਸਕੇ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕਾਂਗਰਸ ਕਾਨੂੰਨੀ ਸੈੱਲ ਦੇ ਪ੍ਰਧਾਨ ਐਡਵੋਕੇਟ ਕਰਨਜੋਤ ਸਿੰਘ ਝਿੱਕਾ ਨੇ ਦੱਸਿਆ ਕਿ ਸੱਤਾਧਾਰੀ ਪਾਰਟੀ ਕੋਲ ਨਿਗਮ ਦਾ ਮੇਅਰ ਬਣਾਉਣ ਲਈ ਮੈਂਬਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਆਪ ਪਾਰਟੀ ਹੱਥਕੰਡੇ ਵਰਤ ਕੇ ਕੌਂਸਲਰਾਂ ਖਿਲਾਫ਼ ਸ਼ਿਕਾਇਤਾਂ ਤਿਆਰ ਕਰਕੇ ਉਨ੍ਹਾਂ ਤੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਅੰਦਰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਸੰਬੰਧ ’ਚ ਉਨ੍ਹਾਂ ਵਲੋਂ ਕੁੱਲ 31 ਕਾਂਗਰਸੀਆਂ ਦੀਆਂ ਪੇਸ਼ਗੀ ਜ਼ਮਾਨਤਾਂ ਲਗਾਈਆਂ ਸਨ, ਜਿਸ ’ਤੇ ਸੁਣਵਾਈ ਕਰਦਿਆਂ ਅੱਜ ਐਡੀਸ਼ਨਲ ਸੈਸ਼ਨ ਜੱਜ ਗੁਰਮੀਤ ਸਿੰਘ ਟਿਵਾਣਾ ਨੇ 28 ਕਾਂਗਰਸੀਆਂ ਨੂੰ ਪੇਸ਼ਗੀ ਜਮਾਨਤ (ਬਲੈੱਕਟ) ਤੇ ਤਿੰਨ ਕੌਂਸਲਰਾ ਨੂੰ ਪੇਸ਼ਗੀ ਜਮਾਨਤ ਦਿੰਦਿਆ ਪੁਲਿਸ ਜਾਂਚ ’ਚ ਸ਼ਾਮਿਲ ਹੋਣ ਲਈ ਕਿਹਾ ਹੈ। ਵਰਨਣਯੋਗ ਹੈ ਕਿ 1 ਫ਼ਰਵਰੀ ਨੂੰ ਹੋਣ ਵਾਲੀ ਨਗਰ ਨਿਗਮ ਦੀ ਚੋਣ ਤੋਂ ਪਹਿਲਾ ਪੁਲਿਸ ਵਲੋਂ ਕੀਤੀ ਜਾ ਰਹੀ ਛਾਪੇਮਾਰੀ ਕਾਰਨ ਕਾਂਗਰਸੀਆਂ ’ਚ ਕਾਫ਼ੀ ਘਬਰਾਹਟ ਸੀ।
ਜਲੰਧਰ : ਸ਼ੁੱਕਰਵਾਰ 18 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਜ਼ਿਲ੍ਹਾ ਸੈਸ਼ਨ ਅਦਾਲਤ ਵਲੋਂ ਫਗਵਾੜਾ ਦੇ ਕਾਂਗਰਸੀਆਂ ਦੀਆਂ 31 ਅਗਾਊਂ ਜ਼ਮਾਨਤਾਂ ਮਨਜ਼ੂਰ