ਰਾਜਪੁਰਾ, (ਪਟਿਆਲਾ), 31 ਜਨਵਰੀ (ਰਣਜੀਤ ਸਿੰਘ)- ਸ਼ੰਭੂ ਸਰਹੱਦ ’ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਗੂ ਪ੍ਰਗਟ ਸਿੰਘ ਪੁੱਤਰ ਤਰਲੋਕ ਸਿੰਘ ਪਿੰਡ ਕੱਕੜ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਕਿਸਾਨ ਆਗੂ ਦੀ ਮੌਤ ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵੰਤ ਸਿੰਘ ਬਹਿਰਾਮ ਕੇ ਨੇ ਦੱਸਿਆ ਕਿ ਕਿਸਾਨ ਪਰਗਟ ਸਿੰਘ ਇਕ ਬਹੁਤ ਹੀ ਛੋਟਾ ਕਿਸਾਨ ਸੀ ਤੇ ਉਸ ਦੇ ਸਿਰ ਕਰਜ਼ਾ ਚੜਿਆ ਹੋਇਆ ਸੀ। ਕਰਜ਼ੇ ਦੀ ਚਿੰਤਾ ਅਤੇ ਸਰਕਾਰ ਦੀ ਬੇਰੁਖੀ ਉਸ ਦੀ ਮੌਤ ਦਾ ਕਾਰਨ ਬਣੀ। ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਕਿਸਾਨ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਤੇ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਉਸ ਨੂੰ ਕਰਜ਼ੇ ਤੋਂ ਮੁਕਤ ਕੀਤਾ ਜਾਵੇ।
ਜਲੰਧਰ : ਸ਼ੁੱਕਰਵਾਰ 18 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਸ਼ੰਭੂ ਬੈਰੀਅਰ ’ਤੇ ਇਕ ਕਿਸਾਨ ਦੀ ਹੋਈ ਮੌਤ