ਈਡੀ ਨੇ ਛੱਤੀਸਗੜ੍ਹ ਦੇ ਸਾਬਕਾ ਆਬਕਾਰੀ ਮੰਤਰੀ ਕਵਾਸੀ ਲਖਮਾ ਨੂੰ ਸ਼ਰਾਬ 'ਘੋਟਾਲੇ' ਮਾਮਲੇ ਵਿਚ ਕੀਤਾ ਗ੍ਰਿਫ਼ਤਾਰ
ਨਵੀਂ ਦਿੱਲੀ, 15 ਜਨਵਰੀ (ਏਐਨਆਈ): ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਛੱਤੀਸਗੜ੍ਹ ਦੇ ਸਾਬਕਾ ਆਬਕਾਰੀ ਮੰਤਰੀ ਅਤੇ ਕਾਂਗਰਸ ਨੇਤਾ ਕਵਾਸੀ ਲਖਮਾ ਨੂੰ ਲਗਭਗ 2,161 ਕਰੋੜ ਰੁਪਏ ਦੇ ਕਥਿਤ ਸ਼ਰਾਬ ਘੁਟਾਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਲਖਮਾ 'ਤੇ ਕਥਿਤ ਸ਼ਰਾਬ ਘੁਟਾਲੇ ਤੋਂ ਪੈਦਾ ਹੋਏ ਅਪਰਾਧ ਦੀ ਕਮਾਈ ਵਿਚੋਂ ਹਰ ਮਹੀਨੇ ਕਾਫ਼ੀ ਨਕਦੀ ਪ੍ਰਾਪਤ ਕਰਨ ਦਾ ਦੋਸ਼ ਹੈ। ਉਹ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਛੇਵਾਂ ਵਿਅਕਤੀ ਹੈ। ਏਜੰਸੀ ਦੇ ਅਨੁਸਾਰ, ਲਖਮਾ ਆਬਕਾਰੀ ਮੰਤਰੀ ਵਜੋਂ ਆਪਣੇ ਸ਼ਾਸਨ ਦੌਰਾਨ ਨਕਦੀ ਵਿਚ ਅਪਰਾਧ ਦੀ ਕਮਾਈ ਦਾ ਮੁੱਖ ਪ੍ਰਾਪਤ ਕਰਤਾ ਸੀ।