JALANDHAR WEATHER

ਮੌਸਮ ਵਿਭਾਗ ਵਲੋਂ 17 ਰਾਜਾਂ ’ਚ ਧੁੰਦ ਦਾ ਅਲਰਟ ਜਾਰੀ

ਨਵੀਂ ਦਿੱਲੀ, 14 ਜਨਵਰੀ- ਜੰਮੂ-ਕਸ਼ਮੀਰ, ਉਤਰਾਖ਼ੰਡ ਅਤੇ ਹਿਮਾਚਲ ਪ੍ਰਦੇਸ਼ ਵਿਚ ਬਰਫ਼ੀਲੀਆਂ ਹਵਾਵਾਂ ਕਾਰਨ ਉੱਤਰੀ ਭਾਰਤ ਦੇ ਰਾਜਾਂ ਵਿਚ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਅੱਜ 17 ਰਾਜਾਂ ਵਿਚ ਧੁੰਦ ਅਤੇ 9 ਰਾਜਾਂ ਵਿਚ ਮੀਂਹ ਪੈਣ ਦੀ ਭਵਿੱਖਬਾਣੀ ਵੀ ਕੀਤੀ ਹੈ। ਹਿਮਾਚਲ ਵਿਚ ਬਰਫ਼ਬਾਰੀ ਕਾਰਨ ਕੁਕੁਮਸੇਰੀ ਇਲਾਕਾ ਸਭ ਤੋਂ ਠੰਢਾ ਰਿਹਾ। ਇੱਥੇ ਰਾਤ ਦਾ ਤਾਪਮਾਨ -12.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਟੈਬੋ ਵਿਚ ਇਹ -10.9 ਡਿਗਰੀ ਸੈਲਸੀਅਸ ਰਿਹਾ। ਹਰਿਆਣਾ ਵਿਚ ਵੀ ਠੰਢ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਪੰਜਾਬ ਦੇ ਅੰਮ੍ਰਿਤਸਰ ਵਿਚ ਤਾਪਮਾਨ 1.2 ਡਿਗਰੀ ਦਰਜ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ