JALANDHAR WEATHER

ਢਾਬੀਗੁੱਜਰਾਂ ਖਨੌਰੀ ਮੋਰਚੇ ਵਿਚ ਲੱਕੜਾਂ ਵਾਲਾ ਦੇਸੀ ਗੀਜਰ ਫੱਟਣ ਕਾਰਨ ਕਿਸਾਨ ਝੁਲਸਿਆ

ਸ਼ੁਤਰਾਣਾ, (ਪਟਿਆਲਾ), 9 ਜਨਵਰੀ (ਬਲਦੇਵ ਸਿੰਘ ਮਹਿਰੋਕ)- ਢਾਬੀਗੁੱਜਰਾਂ ਖਨੌਰੀ ਮੋਰਚੇ ਵਿਖੇ ਅੱਜ ਵਾਪਰੇ ਹਾਦਸੇ ਵਿਚ ਇਕ ਨੌਜਵਾਨ ਕਿਸਾਨ ਬੁਰੀ ਤਰ੍ਹਾਂ ਝੁਲਸ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਲਖਵਿੰਦਰ ਸਿੰਘ ਔਲਖ ਤੇ ਗੁਰਦੀਪ ਸਿੰਘ ਚਹਿਲ ਨੇ ਦੱਸਿਆ ਕਿ ਕਿਸਾਨ ਗੁਰਦਿਆਲ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਸਰਾਏ ਪੱਤੀ ਸਮਾਣਾ (ਪਟਿਆਲਾ) ਪਿਛਲੇ ਲੰਮੇਂ ਸਮੇਂ ਤੋਂ ਇਸ ਮੋਰਚੇ ਵਿਚ ਸੇਵਾ ਕਰ ਰਿਹਾ ਹੈ ਤੇ ਅੱਜ ਨਹਾਉਣ ਲਈ ਲੱਕੜਾਂ ਵਾਲੇ ਗੀਜ਼ਰ ਵਿਚ ਪਾਣੀ ਗਰਮ ਕਰਨ ਲੱਗਾ ਤਾਂ ਅਚਾਨਕ ਹੀ ਗੀਜ਼ਰ ਫੱਟਣ ਕਾਰਨ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ