ਮਹਿਲਾ ਬਣੇਗੀ ਲੁਧਿਆਣਾ ਨਗਰ ਨਿਗਮ ਦੀ ਮੇਅਰ, ਨੋਟੀਫਿਕੇਸ਼ਨ ਜਾਰੀ
ਲੁਧਿਆਣਾ, 7 ਜਨਵਰੀ (ਜਗਮੀਤ ਸਿੰਘ)-ਨਗਰ ਨਿਗਮ ਲੁਧਿਆਣਾ ਦੀਆਂ 21 ਦਸੰਬਰ ਨੂੰ ਮੁਕੰਮਲ ਹੋਈਆਂ ਚੋਣਾਂ ਦੇ ਬਾਅਦ ਨਗਰ ਨਿਗਮ ਲੁਧਿਆਣਾ ਦੇ ਮੇਅਰ ਦੀ ਉਡੀਕ ਸ਼ਹਿਰ ਵਾਸੀਆਂ ਵਲੋਂ ਲਗਾਤਾਰ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਵਲੋਂ ਆਪਣੀ ਪਾਰਟੀ ਦਾ ਮੇਅਰ ਬਣਾਉਣ ਲਈ ਲਗਾਤਾਰ ਜੋੜ-ਤੋੜ ਦੀ ਰਾਜਨੀਤੀ ਕੀਤੀ ਜਾ ਰਹੀ ਸੀ ਪਰ ਅੱਜ ਪੰਜਾਬ ਸਰਕਾਰ ਨੇ ਨਗਰ ਨਿਗਮ ਲੁਧਿਆਣਾ ਦੇ ਮੇਅਰ ਦਾ ਅਹੁਦਾ ‘ਮਹਿਲਾ’ ਲਈ ਰਾਖਵਾਂ ਕਰਕੇ ਵਿਰੋਧੀ ਪਾਰਟੀਆਂ ਦੀਆਂ ਸਾਰੀਆਂ ਤਿਕੜਮਬਾਜ਼ੀਆਂ ਨੂੰ ਸ਼ਾਂਤ ਕਰ ਦਿੱਤਾ ਹੈ। ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਹੁਣ ਲੁਧਿਆਣਾ ਨਗਰ ਨਿਗਮ ਦੇ ਮੇਅਰ ਦੀ ਕੁਰਸੀ ਉਪਰ ਇਕ ਮਹਿਲਾ ਹੀ ਬੈਠੇਗੀ।