ਬੱਸ ਸਟੈਂਡ ਮਹਿਲ ਕਲਾਂ ਵਿਖੇ ਪੁਲਿਸ ਦੀ ਧੱਕੇਸ਼ਾਹੀ ਖਿਲਾਫ ਧਰਨਾ
ਮਹਿਲ ਕਲਾਂ (ਬਰਨਾਲਾ), 7 ਜਨਵਰੀ (ਅਵਤਾਰ ਸਿੰਘ ਅਣਖੀ)-ਸਥਾਨਕ ਬੱਸ ਸਟੈਂਡ ਉਪਰ ਨਗਰ ਕੀਰਤਨ ਦੌਰਾਨ ਡਿਊਟੀ ਦੇ ਰਹੇ ਪੁਲਿਸ ਥਾਣਾ ਮਹਿਲ ਕਲਾਂ ਦੇ ਇਕ ਏ. ਐਸ. ਆਈ. ਵਲੋਂ ਮਾਮੂਲੀ ਗੱਲ 'ਤੇ ਪਿੰਡ ਪੰਡੋਰੀ ਨਾਲ ਸਬੰਧਿਤ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਕੀਤੀ ਅੰਨ੍ਹੇਵਾਹ ਕੁੱਟਮਾਰ ਖਿਲਾਫ਼ ਇਕੱਠੇ ਹੋਏ ਲੋਕਾਂ ਨੇ ਬੱਸ ਸਟੈਂਡ ਦੇ ਮੁੱਖ ਚੌਕ ਵਿਚ ਚੱਕਾ ਜਾਮ ਕਰਕੇ ਰੋਸ ਧਰਨਾ ਦਿੱਤਾ। ਧਰਨਾਕਾਰੀਆਂ ਨੇ ਇਨਸਾਫ ਮਿਲਣ ਤੱਕ ਡਟੇ ਰਹਿਣ ਦਾ ਐਲਾਨ ਕੀਤਾ। ਐਸ. ਐਚ. ਓ. ਜਗਜੀਤ ਸਿੰਘ ਘੁਮਾਣ ਨੇ ਇਸ ਘਟਨਾ ਦੀ ਜਾਂਚ ਕਰਵਾ ਕੇ ਇਨਸਾਫ ਦੇਣ ਦਾ ਵਿਸ਼ਵਾਸ ਦਿਵਾਇਆ।