JALANDHAR WEATHER

ਮਾਤਾ ਗੁਜਰੀ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਜੈਤੋ (ਫਰੀਦਕੋਟ), 28 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਛਤਰ-ਛਾਇਆ ਹੇਠ ਤੇ ‘ਪੰਜ ਪਿਆਰਿਆਂ’ ਦੀ ਅਗਵਾਈ ਵਿਚ ਸਥਾਨਕ ਭਾਈ ਜਗਤਾ ਜੀ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ। ਨਗਰ ਕੀਰਤਨ ਵਿਚ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਵਾਲੀ ਪਾਲਕੀ ਨੂੰ ਫੁੱਲਾਂ ਨਾਲ ਸਜਾਇਆ ਗਿਆ। ਇਸ ਨਗਰ ਕੀਰਤਨ ਦੇ ਆਰੰਭ ਹੋਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕੀਤੀ। ਉਪਰੰਤ ਇਹ ਨਗਰ ਕੀਰਤਨ ਆਰੰਭ ਹੋਇਆ ਅਤੇ ਇਸ ਨਗਰ ਕੀਰਤਨ ਵਿਚ ਸ਼ਾਮਿਲ ਵੱਡੀ ਗਿਣਤੀ ਵਿਚ ਸੰਗਤਾਂ ਵਲੋਂ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕੀਤਾ ਗਿਆ। ਨਗਰ ਕੀਰਤਨ ਵਿਚ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਸੀਨੀਅਰ ਸੈਕੰਡਰੀ (ਸੀ. ਬੀ. ਐਸ. ਸੀ.) ਗੰਗਸਰ ਜੈਤੋ ਦੇ ਵਿਦਿਆਰਥੀਆਂ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੇਵਾਦਾਰ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਇਸ ਨਗਰ ਕੀਰਤਨ ਦੇ ਅੱਗੇ-ਅੱਗੇ ਬੈਂਡ ਵਾਜੇ ਵਾਲੇ, ਗੱਤਕਾ ਪਾਰਟੀ ਵਲੋਂ ਗੱਤਕਾ ਖੇਡਿਆ ਜਾ ਰਿਹਾ ਸੀ ਤੇ ਬੀਬੀਆਂ ਅਤੇ ਨੌਜਵਾਨਾਂ ਵਲੋਂ ਸੜਕ ’ਤੇ ਝਾੜੂ ਮਾਰਨ ਦੀ ਸੇਵਾ ਨਿਭਾਈ ਜਾ ਰਹੀ ਸੀ। ਨਗਰ ਕੀਰਤਨ ਦੇ ਸਵਾਗਤ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ ਅਤੇ ਸੰਗਤਾਂ ਲਈ ਸ਼ਹਿਰ ਨਿਵਾਸੀਆਂ ਨੇ ਦੁੱਧ, ਪਕੌੜਿਆਂ, ਬਿਸਕੁਟ-ਚਾਹ ਆਦਿ ਦਾ ਲੰਗਰ ਵਰਤਾਇਆ। ਇਹ ਨਗਰ ਕੀਰਤਨ ਵੱਖ-ਵੱਖ ਬਾਜ਼ਾਰਾਂ, ਜੈਤੋ ਪਿੰਡਾਂ ਦੀਆਂ ਪੱਤੀਆਂ, ਬਾਜਾਖਾਨਾ ਰੋਡ ਅਤੇ ਬਠਿੰਡਾ ਰੋਡ ਤੋਂ ਹੁੰਦਾ ਹੋਇਆ ਭਾਈ ਜਗਤਾ ਜੀ ਗੁਰਦੁਆਰਾ ਸਾਹਿਬ ਜੈਤੋ ਵਿਖੇ ਸਮਾਪਤ ਹੋਇਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ