ਸਾਬਕਾ ਵਿਧਾਇਕ ਲੱਖਾ ਖਨੌਰੀ ਸਰਹੱਦ ਪਹੁੰਚੇ
ਮਲੌਦ (ਖੰਨਾ), 27 ਦਸੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿਛਲੇ 32 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਹਾਲ-ਚਾਲ ਜਾਣਨ ਆਪਣੇ ਸਾਥੀ ਕੌਂਸਲਰ ਜੱਸਾ ਰੋੜੀਆਂ ਸਮੇਤ ਹਲਕਾ ਪਾਇਲ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਖਨੌਰੀ ਸਰਹੱਦ ਪਹੁੰਚੇ।