ਪੂਰੀ ਦੁਨੀਆ ਡਾ. ਮਨਮੋਹਨ ਸਿੰਘ ਨੂੰ ਕਰੇਗੀ ਯਾਦ- ਰਾਜਾ ਵੜਿੰਗ
ਨਵੀਂ ਦਿੱਲੀ, 27 ਦਸੰਬਰ- ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦਿਹਾਂਤ ’ਤੇ ਕਾਂਗਰਸ ਦੇ ਸੰਸਦ ਮੈਂਬਰ ਅਤੇ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੂਰੀ ਦੁਨੀਆ ਡਾ. ਮਨਮੋਹਨ ਸਿੰਘ ਨੂੰ ਯਾਦ ਕਰੇਗੀ। ਅੱਜ ਦੀ ਰਾਜਨੀਤੀ ’ਚ ਕੋਈ ਉਨ੍ਹਾਂ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹੈ। ਉਹ ਬਹੁਤ ਹੀ ਸਧਾਰਨ ਵਿਅਕਤੀ ਸਨ। ਉਨ੍ਹਾਂ ਕਿਹਾ ਕਿ ਅਜਿਹੀ ਮਹਾਨ ਸ਼ਖ਼ਸੀਅਤ ਲਈ ਭਾਰਤ ਰਤਨ ਵਰਗਾ ਸਨਮਾਨ ਵੀ ਕਿਤੇ ਨਾ ਕਿਤੇ ਛੋਟਾ ਹੈ।