JALANDHAR WEATHER

ਚਾਈਨਾਂ ਡੋਰ ਨਾਲ 3 ਸਾਲ ਦਾ ਬੱਚਾ ਜ਼ਖਮੀ

ਘੋਗਰਾ, (ਹੁਸ਼ਿਆਰਪੁਰ), 27 ਦਸੰਬਰ (ਆਰ. ਐੱਸ. ਸਲਾਰੀਆ)- ਨਜ਼ਦੀਕੀ ਪੈਂਦੇ ਪਿੰਡ ਸਰੀਹਪੁਰ ਵਿਖੇ 3 ਸਾਲਾਂ ਬੱਚਾ ਚਾਈਨਾ ਡੋਰ ਨਾਲ ਜ਼ਖਮੀ ਹੋ ਗਿਆ। ਜਾਣਕਾਰੀ ਦਿੰਦੇ ਹੋਏ ਪੀੜਤ ਬੱਚੇ ਦੇ ਪਿਤਾ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦਾ ਲੜਕਾ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਰਿਸ਼ਤੇਦਾਰ ਦੇ ਘਰ ਜਾ ਰਹੇ ਸਨ ਤਾਂ ਆਪਣੇ ਪਿੰਡ ਤੋਂ ਥੋੜੀ ਦੂਰੀ ’ਤੇ ਰਸਤੇ ਵਿਚ ਲੰਘ ਰਹੀ ਚਾਈਨਾਂ ਡੋਰ ਬੱਚੇ ਦੀ ਧੋਣ ’ਤੇ ਫਿਰ ਗਈ। ਜਿਸ ਕਾਰਨ ਬੱਚੇ ਦੇ ਗਲੇ ਵਿਚ ਡੂੰਘਾ ਜ਼ਖ਼ਮ ਹੋ ਗਿਆ। ਬੱਚੇ ਨੂੰ ਜ਼ਖ਼ਮੀ ਹਾਲਤ ਵਿਚ ਦਸੂਹਾ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਬੱਚਾ ਦੇ ਗਲੇ ’ਚ ਟਾਂਕੇ ਲਗਾਉਣੇ ਪਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ