ਤਰਨਤਾਰਨ ਨੇੜੇ ਪੁਲਿਸ ਅਤੇ ਬਦਮਾਸ਼ ਦਰਮਿਆਨ ਮੁਠਭੇੜ
ਤਰਨ ਤਾਰਨ, 26 ਦਸੰਬਰ (ਹਰਿੰਦਰ ਸਿੰਘ)- ਬੀਤੀ ਦੇਰ ਰਾਤ ਤਰਨਤਾਰਨ ਸ਼ਹਿਰ ਦੇ ਬਹਾਰਵਾਰ ਪੈਂਦੇ ਰੋਹੀ ਪੁਲ ਜਸਮਤਪੁਰ ਉਪਰ ਥਾਣਾ ਸਿਟੀ ਪੁਲਿਸ ਅਤੇ ਬਦਮਾਸ਼ ਵਿਚਕਾਰ ਮੁਠਭੇੜ ਦੌਰਾਨ ਇਕ ਮੁਲਜ਼ਮ ਦੀ ਲੱਤ ਵਿਚ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ, ਜਿਸ ਦੀ ਜਾਣਕਾਰੀ ਡੀ. ਐਸ. ਪੀ. ਸਿਟੀ ਤਰਨਤਾਰਨ ਕਮਲਜੀਤ ਸਿੰਘ ਨੇ ਦਿੰਦੇ ਹੋਏ ਕਿਹਾ ਕਿ ਥਾਣਾ ਸਿਟੀ ਦੀ ਪੁਲਿਸ ਦੇਰ ਰਾਤ ਨੂੰ ਗਸ਼ਤ ਕਰ ਰਹੀ ਸੀ, ਇਸੇ ਦੌਰਾਨ ਕਾਰ ’ਚ ਆ ਰਹੇ ਇਕ ਬਦਮਾਸ਼ ਨੇ ਏ. ਐਸ. ਆਈ. ਗੁਰਦੀਪ ਸਿੰਘ ਉਪਰ ਗੋਲੀ ਚਲਾ ਦਿੱਤੀ, ਜੋ ਉਸ ਦੀ ਪੱਗ ਨਾਲ ਖਹਿ ਕੇ ਲੰਘ ਗਈ। ਜਵਾਬੀ ਕਾਰਵਾਈ ਦੌਰਾਨ ਪੁਲਿਸ ਵਲੋਂ ਚਲਾਈ ਗੋਲੀ ਦੌਰਾਨ ਮੁਲਜ਼ਮ ਦੀ ਲੱਤ ਵਿਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਕਰਵਾਉਣ ਲਈ ਤਰਨਤਾਰਨ ਦੇ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਹੈ। ਇਸ ਮੌਕੇ ਇਕ ਕਾਰ ਕੇ ਇਕ ਪਿਸਤੌਲ ਬਰਾਮਦ ਹੋਇਆ ਹੈ ।