JALANDHAR WEATHER

ਹਿਮਾਚਲ: ਜ਼ਿਆਦਾਤਰ ਖ਼ੇਤਰਾਂ ’ਚ ਤਾਪਮਾਨ ਜ਼ੀਰੋ ਤੋਂ ਹੇਠਾਂ

ਸ਼ਿਮਲਾ, 25 ਦਸੰਬਰ- ਪਿਛਲੇ 24 ਘੰਟਿਆਂ ਵਿਚ, ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਖੇਤਰਾਂ ਵਿਚ ਤਾਪਮਾਨ ਜ਼ੀਰੋ ਤੋਂ ਹੇਠਾਂ ਦਰਜ ਕੀਤਾ ਗਿਆ ਹੈ। ਲਾਹੌਲ-ਸਪੀਤੀ ਦੇ ਤਾਬੋ ਦੇ ਕਬਾਇਲੀ ਖੇਤਰ ਵਿਚ ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ -10.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਾਜ਼ਾ ਵਿਚ ਤਾਪਮਾਨ -6.9 ਡਿਗਰੀ, ਜਦੋਂ ਕਿ ਕੁਕੁਮਸੇਰੀ ਵਿੱਚ -8.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਕਿਨੌਰ ਜ਼ਿਲ੍ਹੇ ਦੇ ਰੇਕਾਂਗ-ਪੀਓ ਵਿਚ ਤਾਪਮਾਨ -0.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤਰ੍ਹਾਂ ਹੀ ਮਨਾਲੀ ਵਿਚ ਵੀ -0.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਰਾਜ ਦੀ ਰਾਜਧਾਨੀ ਸ਼ਿਮਲਾ ਵਿਚ 2.0 ਡਿਗਰੀ ਸੈਲਸੀਅਸ, ਕੁਫਰੀ ਅਤੇ ਨਾਰਕੰਡਾ ਵਿਚ ਕ੍ਰਮਵਾਰ 0.1 ਡਿਗਰੀ ਸੈਲਸੀਅਸ ਅਤੇ -2.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਕਲਪਾ, ਕਿਨੌਰ ਵਿਚ ਤਾਪਮਾਨ -4.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਧਰਮਸ਼ਾਲਾ ਵਿਚ 5.02 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ