JALANDHAR WEATHER

ਰੂਸ ਨੇ 120 ਮਿਜ਼ਾਈਲਾਂ ਤੇ 90 ਡਰੋਨਾਂ ਨਾਲ ਯੂਕਰੇਨ ਦੇ ਊਰਜਾ ਬੁਨਿਆਦੀ ਢਾਂਚੇ 'ਤੇ ਕੀਤਾ ਹਮਲਾ - ਵਲਾਦੀਮੀਰ ਜ਼ੇਲੈਂਸਕੀ

ਕੀਵ [ਯੂਕਰੇਨ], 17 ਨਵੰਬਰ (ਏਐਨਆਈ): ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਯੂਕਰੇਨ ਦੇ ਊਰਜਾ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਰੂਸੀ ਬਲਾਂ ਦੁਆਰਾ ਸ਼ੁਰੂ ਕੀਤੇ "ਵੱਡੇ ਸੰਯੁਕਤ ਹਮਲੇ" ਦੀ ਨਿੰਦਾ ਕੀਤੀ, ਜਿਸ ਦੇ ਨਤੀਜੇ ਵਜੋਂ ਸਹੂਲਤਾਂ ਨੂੰ ਨੁਕਸਾਨ ਪਹੁੰਚਿਆ, ਬਿਜਲੀ ਬੰਦ ਹੋ ਗਈ ਅਤੇ ਜਾਨੀ ਨੁਕਸਾਨ ਹੋਇਆ।  ਜ਼ੇਲੈਂਸਕੀ ਨੇ ਅੱਗੇ ਕਿਹਾ ਕਿ ਹਮਲਾ ਰਾਤੋ-ਰਾਤ ਅਤੇ ਸਵੇਰ ਤੱਕ ਹੋਇਆ ਅਤੇ ਇਸ ਵਿੱਚ ਲਗਭਗ 120 ਮਿਜ਼ਾਈਲਾਂ ਅਤੇ 90 ਡਰੋਨ ਸ਼ਾਮਿਲ ਸਨ। ਇਨ੍ਹਾਂ ਵਿਚ ਸ਼ਾਹਦ, ਜ਼ੀਰਕੋਨ, ਇਸਕੰਡਰ ਅਤੇ ਕਿੰਜਲ ਸ਼ਾਮਿਲ ਸਨ। ਐਕਸ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ, ਜ਼ੇਲੈਂਸਕੀ ਨੇ ਲਿਖਿਆ, "ਇਕ ਵਿਸ਼ਾਲ ਸੰਯੁਕਤ ਹਮਲੇ ਨੇ ਯੂਕਰੇਨ ਦੇ ਸਾਰੇ ਖੇਤਰਾਂ ਨੂੰ ਨਿਸ਼ਾਨਾ ਬਣਾਇਆ। ਰਾਤੋ ਰਾਤ ਅਤੇ ਅੱਜ ਸਵੇਰੇ, ਰੂਸੀ ਅੱਤਵਾਦੀਆਂ ਨੇ ਵੱਖ-ਵੱਖ ਕਿਸਮਾਂ ਦੇ ਡਰੋਨਾਂ ਦੀ ਵਰਤੋਂ ਕੀਤੀ, ਜਿਸ ਕਰੂਜ਼, ਬੈਲਿਸਟਿਕ ਅਤੇ ਐਰੋਬਲਿਸਟਿਕ ਮਿਜ਼ਾਈਲਾਂ ਵੀ ਸ਼ਾਮਿਲ ਹਨ ਤੇ ਰੱਖਿਆ ਬਲਾਂ ਨੇ 140 ਤੋਂ ਵੱਧ ਹਵਾਈ ਟੀਚਿਆਂ ਨੂੰ ਤਬਾਹ ਕਰ ਦਿੱਤਾ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ