ਭੁਲੱਥ ਦੇ ਵੇਈਂ ਘਾਟ 'ਤੇ ਛੱਠ ਪੂਜਾ ਧੂਮ-ਧਾਮ ਨਾਲ ਮਨਾਈ
ਭੁਲੱਥ (ਕਪੂਰਥਲਾ), 7 ਨਵੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਵੇਈਂ ਘਾਟ ਵਿਖੇ ਹਰ ਸਾਲ ਦੀ ਤਰ੍ਹਾਂ ਛੱਠ ਪੂਜਾ ਧੂਮਧਾਮ ਨਾਲ ਮਨਾਈ ਗਈ । ਇਸ ਮੌਕੇ ਅਬਦੇਸ਼ ਯਾਦਵ ਤੇ ਉਨ੍ਹਾਂ ਦੇ ਸਾਥੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਤਿਉਹਾਰ ਬਹੁਤ ਮਹੱਤਵਪੂਰਨ ਤਿਉਹਾਰ ਹੈ । ਇਸ ਮੌਕੇ 4 ਦਿਨ ਦਾ ਵਰਤ ਹੁੰਦਾ ਹੈ, ਜਿਸ ਵਿਚ ਕੁਝ ਵੀ ਖਾਣਾ ਜਾਂ ਪੀਣਾ ਨਹੀਂ ਹੁੰਦਾ ਹੈ । ਇਹ ਵਰਤ 4 ਦਿਨ ਬਾਅਦ ਤੋੜਿਆ ਜਾਂਦਾ ਹੈ । ਸ਼ਾਮ ਨੂੰ ਜਲ ਵਿਚ ਖੜੇ ਹੋ ਕੇ ਡੁੱਬਦੇ ਸੂਰਜ ਨੂੰ ਅਰਘ ਦਿੱਤਾ ਜਾਂਦਾ ਹੈ ਅਤੇ ਫਿਰ ਅਗਲੀ ਸਵੇਰ ਨੂੰ ਚੜ੍ਹਦੇ ਸੂਰਜ ਨੂੰ ਅਰਘ ਦੇ ਕੇ ਵਰਤ ਸੰਪੂਰਨ ਕੀਤਾ ਜਾਂਦਾ ਹੈ । ਇਹ ਪੂਜਾ ਲਗਾਤਾਰ 3 ਸਾਲ ਤੋਂ ਮਨਾਈ ਜਾ ਰਹੀ ਹੈ ।