JALANDHAR WEATHER

ਰਵਨੀਤ ਸਿੰਘ ਬਿੱਟੂ ਵਲੋਂ ਦਿੱਤਾ ਗਿਆ ਬਿਆਨ ਉਨ੍ਹਾਂ ਦੀ ਘਟੀਆ ਮਾਨਸਿਕਤਾ ਨੂੰ ਦਰਸਾਉਂਦਾ ਹੈ- ਅੰਮ੍ਰਿਤਾ ਵੜਿੰਗ

ਗਿੱਦੜਬਾਹਾ, (ਸ੍ਰੀ ਮੁਕਤਸਰ ਸਾਹਿਬ), 7 ਨਵੰਬਰ- ਗਿੱਦੜਬਾਹਾ ਵਿਧਾਨ ਸਭਾ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਵਲੋਂ ਦਿੱਤਾ ਗਿਆ ਬਿਆਨ ਰਵਨੀਤ ਬਿੱਟੂ ਦੀ ਬੇਹੱਦ ਘਟੀਆ ਮਾਨਸਿਕਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਮੈਂ ਸਾਡੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਰਹੀ ਹਾਂ ਕਿ ਤੁਸੀਂ ਅਜਿਹੇ ਵਿਅਕਤੀ ਨੂੰ ਇੰਨਾ ਵੱਡਾ ਅਹੁਦਾ ਦਿੱਤਾ ਹੈ, ਉਸ ਦੀ ਮਾਨਸਿਕਤਾ ਕੀ ਹੈ? ਇਕ ਪਾਸੇ ਤੁਸੀਂ ਗੱਲ ਕਰਦੇ ਹੋ ਔਰਤਾਂ ਲਈ 33 ਫੀਸਦੀ ਰਾਖਵਾਂਕਰਨ ਅਤੇ ਦੂਜੇ ਪਾਸੇ ਤੁਹਾਡੇ ਮੰਤਰੀ ਔਰਤਾਂ ਬਾਰੇ ਅਜਿਹੇ ਬਿਆਨ ਦੇ ਰਹੇ ਹਨ, ਇਹ ਬਹੁਤ ਸ਼ਰਮਨਾਕ ਹੈ। ਆਪਣੇ ਪਤੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਬਿਆਨ ’ਤੇ ਉਨ੍ਹਾਂ ਕਿਹਾ ਕਿ ਇਹ ਤਾਂ ਮਜ਼ਾਕੀਆ ਅੰਦਾਜ਼ ’ਚ ਕਿਹਾ ਗਿਆ ਸੀ। ਮੇਰੇ ਅਤੇ ਰਾਜਾ ਵੜਿੰਗ ਦੇ ਭਾਸ਼ਣਾਂ ’ਚ ਅਜਿਹੀਆਂ ਗੱਲਾਂ ਆਮ ਹਨ। ਇਹ ਕੋਈ ਨਵੀਂ ਗੱਲ ਨਹੀਂ ਹੈ। ਲੋਕ ਵੀ ਅਜਿਹੀਆਂ ਗੱਲਾਂ ਨੂੰ ਸਮਝਦੇ ਹਨ, ਪਰ ਬਿੱਟੂ ਨੂੰ ਇਹ ਗੱਲ ਸਮਝ ਨਹੀਂ ਆਉਂਦੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ