JALANDHAR WEATHER

ਦਾਣਾ ਮੰਡੀ ਵਿਖੇ ਲਿਫ਼ਟਿੰਗ ਨਾ ਹੋਣ ਕਰਕੇ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਨੇ ਕੀਤਾ ਰੋਸ ਵਿਖਾਵਾ

ਭੁਲੱਥ, (ਕਪੂਰਥਲਾ), 18 ਅਕਤੂਬਰ (ਮਨਜੀਤ ਸਿੰਘ ਰਤਨ)- ਦਾਣਾ ਮੰਡੀ ਭੁਲੱਥ ਵਿਚ ਫ਼ਸਲ ਦੀ ਲਿਫ਼ਟਿੰਗ ਨਾ ਹੋਣ ਕਰਕੇ ਬੋਰੀਆਂ ਦੇ ਅੰਬਾਰ ਲੱਗ ਗਏ ਹਨ। ਸਾਰੀ ਮੰਡੀ ਬੋਰੀਆਂ ਦੀਆਂ ਧਾਕਾਂ ਤੇ ਢੇਰੀਆਂ ਨਾਲ ਭਰ ਗਈ ਹੈ ਤੇ ਕਿਧਰੇ ਵੀ ਮੰਡੀ ਵਿਚ ਹੋਰ ਆ ਰਹੀ ਫ਼ਸਲ ਦੇ ਸੁੱਟਣ ਨੂੰ ਥਾਂ ਨਹੀਂ ਹੈ। ਜਿਸ ਕਾਰਨ ਕਿਸਾਨ ਅਤੇ ਆੜ੍ਹਤੀ ਬੇਹੱਦ ਪਰੇਸ਼ਾਨ ਹਨ। ਜਿਸ ਦੇ ਚੱਲਦਿਆਂ ਕਿਸਾਨਾਂ ਤੇ ਮਜ਼ਦੂਰਾਂ ਵਲੋਂ ਮੰਡੀ ਵਿਚ ਰੋਸ ਵਿਖਾਵਾ ਕੀਤਾ ਗਿਆ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ