JALANDHAR WEATHER

ਬੀਬੀ ਸੁਖਵੰਤ ਕੌਰ ਸੂਏ ਵਾਲੀਆਂ ਹਵੇਲੀਆਂ ਤੋਂ ਜਿੱਤ ਕੇ ਸਰਪੰਚ ਬਣੇ

ਛੇਹਰਟਾ (ਅੰਮ੍ਰਿਤਸਰ), 15 ਅਕਤੂਬਰ (ਪੱਤਰ ਪ੍ਰੇਰਕ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਪੈਂਦੇ ਪਿੰਡ ਸੂਏ ਵਾਲੀਆਂ ਹਵੇਲੀਆਂ ਸਾਂਘਣਾ ਤੋਂ ਬੀਬੀ ਸੁਖਵੰਤ ਕੌਰ ਪਤਨੀ ਗੁਰਪ੍ਰੀਤ ਸਿੰਘ 50 ਤੋਂ ਵੱਧ ਵੋਟਾਂ ਨਾਲ ਜਿੱਤ ਕੇ ਪਿੰਡ ਦੇ ਸਰਪੰਚ ਚੁਣੇ ਗਏ। ਇਸ ਮੌਕੇ ਸਰਪੰਚ ਬੀਬੀ ਸੁਖਵੰਤ ਕੌਰ ਨੇ ਕਿਹਾ ਕਿ ਪ੍ਰਮਾਤਮਾ ਦੀ ਬਖਸ਼ਿਸ਼ ਸਦਕਾ ਤੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਉਹ ਜਿੱਤ ਪ੍ਰਾਪਤ ਕਰ ਸਕੇ ਹਨ। ਉਨ੍ਹਾਂ ਨੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਿੰਡ ਵਾਸੀਆਂ ਵਲੋਂ ਮੈਨੂੰ ਪਿੰਡ ਦੀ ਸਰਪੰਚੀ ਦੇ ਰੂਪ ਵਿਚ ਜੋ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ, ਉਹ ਪਿੰਡ ਵਾਸੀਆਂ ਦੀ ਹਰ ਉਮੀਦ ਉਤੇ ਖਰਾ ਉਤਰਨਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ